ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________


ਓਹੋ ਤੇਰਾ ਪਿਤਾ ਜੇਹੜਾ ਤੇਰੇ ਤੋਂ ਜਾਨ ਵਾਰਦਾ ਸੀ ਅੱਜ ਤੇਰੇ ਨਾਂ ਸੁਨਣ ਤੋਂ ਘਬਰਾਉਂਦਾ ਹੈ,ਜੇ ਤੇਨੂੰ ਏਥੇ ਰਹਿਨ ਦੀ ਲੋੜ ਹੁੰਦੀ ਤਾਂ ਏਹ ਕਾਰਾ ਨ ਕਰਦਿਓ' ਜਾਂ ਏਥੋਂ ਸ਼ਤਾਬੀ ਨਿਕਲ ਜਾ ਕਿਤੇ ਮੈਨੂੰ ਭੀ ਦੁਰਦਸ਼ਾ ਨਾ ਕਰਾਈ॥

ਅੰਜਨਾਂ-ਹਾਏ ! ਏਹ ਮੇਰੇ ਹੀ ਕਰਮਾਂ ਦਾ ਫਲ ਹੈ ਜੋ ਤੇਰੇ ਜੇਹੀ ਸ਼ੀਤਲ ਸੁਭਾ ਦਾ ਭੀ ਦਿਲ ਪੱਥਰ ਹੋਗਿਆਂ ਹੈ ਹੋਰਨਾ ਦਾ ਕੀ ਕਹਨਾ ਹੈ ॥

ਰਾਨੀ(ਬਾਹਰ ਵੱਲੋਂ ਵੇਖਕੇ) ਬਸ ਬਹੁਤੀਆਂ ਗੱਲਾਂ ਨ ਬਨੀ ਸ਼ਤਾਬੀ ਨਿਕਲ ਜਾ ਜੇ ਕਿਧਰੇ ਰਾਜਾ ਜੀ ਆਭੀ ਗਏ ਤਾਂ ਮੇਰੀ ਭਾ ਸ਼ਾਮਤ ਆਂ ਜਏਗੀ ॥

ਰਾਨੀ ਦੇ ਮੂੰਹੋਂ ਇਹ ਗੱਲ ਨਿਕਲਨ ਦੀ ਹੀ ਦੇਰ ਸੀ ਕਿ ਦੋ ਤਿੰਨਾਂ ਟਹਿਲਨਾਂ ਨੇ ਰੋਂਦੀ ਅੰਜਨਾਂ ਨੂੰ ਘਰੋਂ ਬਾਹਰ ਕੱਡ ਦਿੱਤਾ ਭਾਵੇਂ ਇਸਨੇ ਬਤੇਰਾ ਜਤਨ ਕੀਤਾ ਕਿ ਇੱਕ ਵਾਰੀ ਫਿਰ ਅਪਨੇ ਕਰਮਾਂ ਦੀ ਪਰੀਛਿਆ ਕਰ ਲਵਾਂ ਪਰ ਹਾਏ ਸ਼ੋਕ ! ਕਿ ਟਹਿਲਨਾਂ ਨੇ ਕੁਝ ਭੀ ਨ ਕਰਨ ਦਿੱਤਾ ਅਤੇ ਇੱਕ ਟੈਹਿਲਨ ਨੇ ਆਖਿਆ ॥

ਕਹੇਦਾਸੀ ਸੁਨ ਅੰਜਨਾ ਯਹਾਂਤੇਰਾ ਕਿਆਕਾਮ, ਕੀਆ ਸਾਸ ਸੁਸਰ ਮਾਂ ਬਾਪਕੋ ਜਗਮੇਂ ਤੈਂ ਬਦਨਾਮ ਉੱਤਮ ਕੁਲ ਮਹਾਰਾਜ ਕੀ ਧੂਲ ਮਿਲਾਇਆ ਨਾਮ, ਦੂਰ ਹੋ ਜਾਂ ਦੁਰਾਚਾਰਨੀ ਔਰ ਨ ਕਰ ਬਦਨਾਮ ॥

ਟੇਹਲਨ ਦੀ ਇਹ ਗੱਲ ਅੰਜਨਾਂ ਦੇਵੀ ਦੇ ਮਨ ਵਿੱਚ ਤੀਰ ਵਾਂਗਨ ਲੱਗੀ ਹੋਰ ਤਾਂ ਕੁਝ ਪੇਸ਼ ਨ ਚੱਲੀ ਪਰ ਹੋ ਕੇ ਇੱਨਾਂ ਕਿਹਾ:-


Original with: Language Department Punjab • Digitized by: Panjab Digital Library