(੭੦)
________________
ਕੋ ਵਿਸ਼੍ਵਾਸ ਨਹੀਂ ਪ੍ਰਭੁ ਅਨਿਯਾਏ ਕਾਰੀ, ਹੋਨੀ ਹੈ ਬਲਵਾਨ ਉਸੀ ਕੀ ਖੇਲ ਹੈ ਸਾਰੀ । ਦੋਸ਼ ਨਹੀਂ ਕੁੰਛ ਸਾਸ ਸੁਸਰ ਕੋਨ ਪਿਤਾ ਅਰ ਮਾਈ, ਦਾਸ ਦੋਸ਼ ਹੈ ਪੂਰਬ ਕਰਮਾ ਬਿਧਨਾ ਬਿਧ ਬਨਾਈ ॥
ਇਹ ਕਿਹਾ ਅਰ ਆਂਮਲਾਂਮ ਦੇ ਦੋਹਾਂ ਰਾਹਾਂ ਨੂੰ ਛੱਡਕ ਸਾਮਨੇ ਵਾਲੇ ਰਾਹ ਨੂੰ ਜਿੱਥੋਂ ਦੀ ਕੋਈ ਭੀ ਆਉਂਦਾ ਜਾਂਦਾ ਨਹੀਂ ਸੀ ਦਿਸਦਾ ਅ ਰ ਨਾ ਹੀ ਬਹੁਤ ਟੁਰਨ ਫਿਰਨ ਦੇ ਨਿਸ਼ਾਨ ਪਾਏ ਜਾਂਦੇ ਸਨ ਟੁਰ ਪਈ ॥
ਓਹ ! ਪਿਆਰੀ ਅੰਜਨਾਂ ਤੂੰ ਕਿੱਧਰ ਨੂੰ ਜਾਰਹੀ ਹੈ ! ਏਸ ਪਾਸੇ ਤਾਂ ਕੋਈ ਠਿਕਾਨਾ ਨਹੀਂ ਜਿੱਥੇ ਬੈਹਕੇ ਅਪਨੇ ਕਰਮਾਂ ਨੂੰ ਰੋਵੇਂਗੀ ਯਾ ਕਿਸੇ ਨੂੰ ਅਪਨਾ ਦਰਦੀ ਬਨਾਵੇਗੀ ਤੇਰਾ ਵਿਆਹ ਕੀ ਹੋਇਆ ਤੈਨੂੰ ਤਾਂ ਸਗੋਂ ਫਾਹੀ-ਪੈਗਈ ਕਿ ਦੁਨੀਆਂ ਦੇ ਸਾਰੇ ਦੁਖਾਂਨੇ ਤੈਨੂੰ ਆ ਘੇਰਿਆ ਨਵੇ ਸੂਰਜ ਤਨੂੰ ਨਵੀਂ ਤਕਲੀਫ ਤਰੇ ਕੋਮਲ ਹਿਰਦੇ ਨੂੰ ਆ ਦਬਾਉਂਦੀ ਹੈ, ਹਾ ! ਦੁਖ ਦਾ ਤਾਂ ਇਕ ਦਿਨ ਭੀ ਪਹਾੜ ਦਿਸਦਾ ਹੈ, ਤੈਨੂੰ ਤਾਂ ਤੇਰਾਂ ਵਰਹੇ ਬਿਪਤਾ ਕਟਿਦਿਆਂ ਹੋ ਗਏ ਹਨ, ਪਹਿਲੋਂ ਬਾਰਾਂ ਵਰਹੇ ਤਾਂ ਭਰਤਾ ਦੇ ਵਿਜੋਗ ਵਿੱਚ ਬੀਤੇ ਅਤੇ ਤੇਰਵਾਂ ਵਰਹਾ ਤਾਂ ਡਾਢਾ ਭੈੜਾ ਚੰਦ੍ਰਾ ਚੜਿਆ ,ਅੰਜਨਾਂ ਦੱਸ ਤਾਂ ਸਹੀ ਹੁਨ ਕਿਧਰ ਨੂੰ ਜਾਏਂਗੀ ? ਉਜਾੜ ਬਿਆਬਾਨ ਨੂੰ ਕਿਉਂ ਜਾ ਰਹੀ ਹੈ, ਏਸ ਪਾਸੇ ਤਾਂ ਲਹੂ ਪੀਨ ਅਰ ਮਾਸ ਖਾਨ ਵਾਲੇ ਸ਼ੇਰ ਬਘਿਆੜ ਆਦਿਕ ਪਸ਼ੂ ਹੋਨਗੇ ਜਿਨ੍ਹਾਂ ਨੂੰ ਵੇਖਕੇ ਤੇਰਾ ਛੋਟਾ ਜਿਹਾ ਕੋਮਲ ਹਿਰਦਾ ਡਾਡਾ ਘਬਰਾ ਜਾਏਗਾ, ਕਿਉਂ ਜੋ ਪਹਿਲੋਂ ਤਾਂ ਤੂੰ ਓਹਨਾਂ ਨੂੰ ਕਦੇ ਡਿੱਠਾ ਭੀ ਨਹੀਂ। ਦੇਵੀ ! ਇਸ ਰਾਹ ਨੂੰ ਛੱਡਦੇ ਤੇ ਸੱਜੇ ਹੱਥ ਵਾਲੇ ਰਾਹ ਨੂੰ ਜਾ ਏਹੁ ਰਾਹ ਬਸਤੀ ਨੂੰ ਜਾਂਦਾਹੈ
Original with: Language Department Punjab Digitized by: Panjab Digital Library