(੭੧)
________________
ਸੋਕ ! ਹਾਯ !ਓਹ ਕੁਝ ਨਹੀਂ ਸੁਨਦੀ, ਅਤੇ ਬਸੰਤ ਮਾਲਾ ਨੂੰ ਓਧਰ ਹੀ ਸਾਨ ਲਈ ਕਹ ਰਹੀ ਹੈ, ਬਸੰਤ ਮਾਲਾ ਤਾਂ ਬਥੇਰਾ ਸਮਝਾਉਦੀ ਹੋ ਅਤੇ ਏਸ ਪਾਸੇ ਜਾਨ ਕਰਕੇ ਕਈ ਤਰਾਂ ਦੇ ਦੁਖ ਹੋਨ ਦਾ ਡਰ ਪਾਰਹੀ ਹੈ ਏਥੋਂ ਤੀਕਰ ਕਿ ਏਸ ਪਾਸੇ ਜਾਨ ਨਾਲ ਮੌਤ ਦਾ ਡਰ ਭੀ ਜਤਲਾ ਰਹੀ ਹੈ ਪਰ ਇਹ ਇੱਕ ਨਹੀਂ ਮੰਨਦੀ, ਕੀ ਭਲਾ ! ਏਸਨੂੰ ਵਸਤੀ ਕੋਲੋਂ ਡਰ ਆਉਂਦਾ ਹੈ ? ਜੋ ਉਸਨੂੰ ਛੱਡਕੇ ਜੰਗ ਚ ਬਿਆਬਾਨ ਨੂੰ ਜਾ ਰਹੀ ਹੈ ਹਾਂ ! ਇਹ ਹੀ ਜਾਪਦਾ ਹੈ ਕੀ ਤੁਸੀਂ ਭੂਲ ਗਏ ਹੋ ? ਸਸ ਸੌਹਰੇ ਦੀ ਬੇਸਲੂਕੀ ਮਾਂ ਪਿਓ ਦੀ ਲਾਪਰਾਂਵਾਹੀ ਟਹਲਨਾਂ ਦੇ ਮੇਹਨਿਆਂ ਅਤੇ ਨਗਰ ਵਾਸੀਆਂ ਦੀਆਂ ਗੱਲ ਨੇ ਵਸਤੀ ਨਾਲੋਂ ਉਜਾੜ ਨੂੰ ਇਸ ਦੇ ਮਨ ਵਿੱਚ ਚੰਗੀ ਬਨਾ ਦਿੱਤਾ ਹੈ । ਤੇ ਏਹ ਗੱਲ ਭੀ ਸੱਚ ਹੈ ਕਿ ਜਿੱਥੇ ਕੋਈ ਅਪਨਾ ਸਹਾਇਕ ਅਤੇ ਨਾ ਕੋਈ ਹਾਲ ਪੁੱਛਨ ਵਾਲਾ ਹੋਵੇ ਓਥੇ ਜਾਨ ਨਾਲ ਬਿਨਾਂ ਦੁਖ ਤੋਂ ਕੁਝ ਹੋਰ ਹੱਥ ਨਹੀਂ ਆਉਂਦਾ, ਏਸ ਵੇਲੇ ਇਸਦਾ ਕੋਈ ਭੀ ਦਰਦੀ ਨਹੀਂ, ਜੇਹੜਾ ਇਸਦੀ ਬਿ੫ਤਾ ਦਾ ਹਾਲ ਸੁਨਕੇ ਉਸ ਪੁਰ ਦਯਾ ਕਰੇ ਅਤੇ ਏਹਨੂੰ ਕੁਝ ਧੀਰਜ ਹੀ ਦੇਵੇ, ਜਾਂ ਏਨਾਂ ਭੀ ਆਖੇ ਕਿ ਤ੍ਰੇਹ ਨੇ ਤੈਨੂੰ ਬਿਆਕੁਲ ਕਰ ਦਿੱਤਾ ਹੈ ਇਸ ਨਦੀ ਤੋਂ ਜੇਹੜੀ ਨੇੜਈ ਹੈ ਜਾਕੇ ਪਾਨੀ ਹੀ ਪੀਲੈ । ਨਹੀਂ ! ਨਹੀਂ ! ਓਹ ਵਖੋ ਇਸਦੀ ਛੋਟੀ ਉਮਰ ਦੀ ਸਹੇਲੀ ਜੇਹੜੀ ਅਪਨੇ ਸਾਰੇ ਸੁਖ ਛੱਡਕੇ ਮੁੱਢਤੋਂ ਹੀ ਇਸ ਦੇ ਨਾਲ ਨਾਲ ਹੀ ਦੁਖ ਸੁਖ ਭੋਗ ਰਹੀਂ ਹੈ ਪਰ ਅੰਜਨਾਂ ਇਹੋ ਜੁਵਾਬ ਦੇਂਦੀ ਹੈ ਕਿ ਜੀ ਨਹੀਂ ਕਰਦਾ ।
ਪਾਠਕ ਗੁਣ ! ਅੰਜਨਾਂ ਅਜੇ ਥੋੜੇ ਦੂਰ ਹੀ ਗਈ ਹੋਵੇਗੀ ਕਿ ਪਹਾੜਾਂ ਦੀਆਂ ਉੱਚੀਆਂ ੨ ਚੋਟੀਆਂ ਰੁਖਾਂ ਵਿੱਚੋਂ ਵਖਾਈ ਦੇਨ ਲਗੀਆਂ ਅਰ ਸੂਰਜ ਭੀ ਡੁਬਦਾ ਜਾਪਿਆ ਅਤੇ ਉਸ ਦੀਆਂ ਤਿਖੀਆਂ ਕਿਰਨਾਂ ਭੀ ਮੱਧਮ ਪੈ ਗਈਆਂ ਵੇਖ ਕੇ ਬਸੰਤ ਮਾਲਾ ਨੇ ਘਬਰਾ ਕੇ ਅੰਜਨਾਂ ਦੇਵੀ ਨੂੰ ਕਿਹਾ ॥
ਬਸੰਤ ਮਾਲਾ-ਸਖੀ ! ਸਰਜ ਅਸਤ ਹੋਨ ਲੱਗਾ ਹੈ ਅਤੇ ਚਾਰੇ ਪਾਸੇ ਸੁਨਸਾਨ ਉਜਾੜ ਥਿਆਂਥਾਨ ਹੀ ਨਜ਼ਰ ਆਉਂਦੀ ਹੈ
Original with: Language Department Punjab Digitized by: Panjab Digital Library