ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩ )


ਬਿਲਕੁਲ ਸ਼ੀਸ਼ਾ ਦਿਖਾ ਦਿੱਤਾ ਹੈ ਓਹ ਕਹਿੰਦਾ ਹੈ ਕਿ ਹਨੂਮਾਨ ਦੇ ਜਨਸ ਲੈਨ ਤੋਂ ਦੋਂਵੇਂ ਇਸਤ੍ਰੀ ਪੁਰਸ਼ ਸੁਖ ਮੱਨ ਕੇ ਬਹਾਰ ਕਰਨ ਲੱਗੇ। ਇਹ ਸ਼ਬਦ ਇਸਤ੍ਰੀ ਪੁਰਸ਼ ਦਾ ਸਾਡੇ ਰਹੇ ਸਹੇ ਸ਼ੰਕਾ ਨੂੰ ਭੀ ਇਸ ਪ੍ਰਕਾਰ ਸਾਫ਼ ਕਰ ਦੇਂਦਾ ਹੈ ਜਿਸ ਤਰਾਂ ਸੁਹਾਗਾ ਸੋਨੇ ਨੂੰ। ਦੂਜੇ ਬਾਲਮੀਕੀ ਰਾਮਾਇਣ ਦਿੱਚ ਲਿਯਾ ਹੈ ( ਦੇਖੋ ਰਾਮਾਇਣ ਬਾਲ–ਮੀਕੀ ਕਿਸਕੰਧਾ ਕਾਂਡ ਪਾਤ੍ਰਾ ੭੫ ਸਰਗ ੧੬ ਟੀਕਾ ਪ੍ਰਮੇਸ਼੍ਰੀ ਦਿਆਲ) ਕਿ ਜਦ ਅੰਜਨਾ ਰਿਸ਼ੀ ਦੇ ਸ਼੍ਰਾਪ ਨਾਲ ਬਾਂਦਰੀ ਹੋਗਈ ਸੀ ਤੇ ਓਸੇ ਵੇਲੇ ਹੀ ਰਿਸ਼ੀ ਨੇ ਉਸਨੂੰ ਇਛਿਆ ਸਰੂਪ ਧਾਰਨ ਕਰਨੇ ਦਾ ਵਰ ਭੀ ਦੇ ਦਿੱਤਾ ਸੀ ਇਸਤੋਂ ਵਿਦਿਤ ਹੁੰਦਾ ਹੈ ਕਿ ਅੰਜਨਾ ਨੇ ਇੱਕ ਘੜੀ ਭੀ ਬਾਂਦਰੀ ਦਾ ਸਰੂਪ ਨ ਰਹਨ ਦਿੱਤਾ ਹੋਵੇਗਾ ਅਰ ਉਸੇ ਵਰ ਦੀ ਸਾਮਰਥ ਨਾਲ ਝੱਟ ਪੱਟ ਇਸਤ੍ਰੀ ਬਨ ਗਈ ਹੋਵੇਗੀ ਕਿਉਂਕਿ ਕੋਈ ਪੁਰਸ਼ ਪ੍ਰਸੰਨਤਾ ਨਾਲ ਪਸੂ ਦੀ ਦੇਹੀ ਪਸਿੰਦ ਨਹੀਂ ਕਰਦਾ,ਅੱਗੇ ਚਲਕੇ ਲਿਖਿਆ ਹੈ ਕਿ ਅੰਜਨਾ ਹਾਰ ਸਿੰਘਾਰ ਕਰ ਸੁੰਦ੍ਰ ਬਸਤ੍ਰ ਪਹਿਨ ਪਰਬਤ ਦੀ ਚੋਟੀ ਤੇ ਬੈਠੀ ਸੀ ਅਰ ਇਥੇ ਉਸਦਾ ਪਵਨ ਦੇਵਤੇ ਨਾਲ ਮਿਲਾਪ ਹੋਇਆ।।

ਹੁਨ ਸੋਚਨ ਦੀ ਗੱਲ ਹੈ ਕਿ ਪਸ਼ੂਆਂ ਨੂੰ ਭੀ ਹਾਰ ਸ਼ਿੰਘਾਰ ਯਾ ਸੇਜਾਂ ਬਿਸਤ੍ਰਿਆਂ ਆਦਿਕਾਂ ਦੀ ਲਾਲਸਾ ਹੁੰਦੀ ਹੈ ਯਾ ਨਹੀਂ? ਉੱਤ੍ਰ ਹੋਵੇਗਾ ਕਦਾਚਿਤ ਨਹੀਂ!! ਭਲਾ ਇੱਕ ਬਾਂਦਰ ਦੀ ਇਸਤ੍ਰੀ ਅਰਥਾਤ ਬਾਂਦਰੀ ਨੂੰ ਸੁਰਮਾ, ਕੰਘੀ ਅਰ ਦਾਤਨ ਇਤਆਦਿਕ ਸੋਲਾਂ ਸਿੰਘਾਰਾਂ ਦੀ ਕੀ ਸਮਝ ਹੋ ਸਕਦੀ ਹੈ।

ਤੀਜਾ–ਜੇਕਰ ਇਹ ਕਿਹਾ ਜਾਵੇ ਕਿ ਹਨੂਮਾਨ ਜੀ ਇਨ੍ਹਾਂ ਦੋਵਾਂ ਰਾਮਾਸਿਨਾ ਮੂਜਬ ਪਵਨ ਦੇਵਤਾ ਦੇ ਵੀਰਸ ਤੋਂ ਉਤਪੰਨ ਹੋਏ ਹਨ ਕੇਸਰੀ ਦੇ ਵੀਰਸ ਤੋਂ ਨਹੀਂ ਤਾਂ ਅਸੀਂ ਬੜੀ ਖੁਸ਼ੀ ਨਾਲ ਮੰਨ ਲਾਂਗੇ ਕਿਉਂਕਿ ਪੁਰਾਨਾਂ ਦੇ ਮਤ ਅਨੁਸਾਰ ਪਵਨ ਨੂੰ ਦੇਵਤ