ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੮੬) ਇਸ ਕਰਕੇ ਚਿੰਤਾ ਕਰਦਾ ਹੋਵੇਗਾ ਏਹ ਸੋਚਕੇ ਆਖਨ ਲੱਗੀ ॥ ਰਾਨੀ-yਤ ! ਏਸ ਤਰਾਂ ਨਿਮੋਝੂਨਾ ਹੋ ਸਿਰ ਸੱਟਕੇ ਕਿਉਂ ਬੈਠਾ ਹੈ ਮੈਂ ਤਾਂ ਜਾਨ ਬੁਝਕੇ ਇਸ ਕਰਕੇ ਕਿ ਤੈਨੂੰ ਚਿੰਤਾ ਨਾ ਹੋਵੇ ਗੱਲ ਨਹੀਂ ਕੀਤੀ ਸੀ ਓਸ ਬੇਸ਼ਰਮ ਨੇ ਤਾਂ ਕੁਝ ਸਾਡੀ ਇੱਜ਼ਤ ਦਾ ਧਿਆਨ ਹੀ ਨਾਂ ਅਰ ਸ਼ਰਮ ਹਯਾ ਨੂੰ ਛਿਕੇ ਤੇ ਰਖਕੇ ਪਰਾਇਆਂ ਨਾਲ............ ਜਦ ਪੁਛਿਆ ਤਾਂ ਭਰੀ ਮੁੰਦਰੀ ਵਖਕੇ ਮੈਨੂੰ ਟਾਲਨ ਲੱਗੀ ਤੇ ਖਈ ਦਰਾਂ ਦੀਆਂ ਗੱਲਾਂ ਕਰਕੇ ਮੈਨੂੰ ਪਰਚਾਨ ਲੱਗੀ ਪਰੰਭੁ ਮੈਨੂੰ ਉਸ ਵੇਲੇ ਹੋਰ ਕੁਝ ਨਾ ਸੁਝਿਆ ਅਰ ਜਲਦੀ ਨਾਲ ਪਾਤ ਕੀ ਰੱਬ ਵਿੱਚ ਬਠ ਕੇ ਦੇਸ਼ ਨਿਕਾਲਾ ਦੇ ਦਿੱਤਾ ਸ਼ਰੀਕੇ ਅਤੇ ਸੰਸਾਰ ਦਿਆਂ ਮੇਹਨਿਆਂ ਤੋਂ ਆਪਨੇ ਆਪ ਨੂੰ ਬਚਾ ਲਿਆ ! ਇਸ ਗੱਲ ਦੀ ਚਿੰਤਾ ਨਾਂ ਕਰ ਫੇਰ ਭੀ ਚੰਗਾ ਹੋਇਆ ਜੇ ਵੇਲੇ ਸਿਰ ਖਬਰ ਹੋ ਗਈ ਹੁਨ ਏਥੋਂ ਮਹੇਦਰ ਪੂਰ ਨੂੰ ਚਲੀ ਗਈ ਹੈ । ਪਾਠਕਗਣ. ! ਪਵਨ ਜੋ ਹਿਲਨੇ ਦੀ ਗੱਲ ਜਿਸਨੂੰ ਬਿਪਤਾ ਦਾ ਸੁਨੇਹਾ ਕਿਹਾ ਜਾਏ ਤਾਂ ਠੀਕ ਹੈ ਸੁਨਕੇ ਬੇਚੈਨ ਹੋ ਹੀ ਰਿਹਾ ਸੀ ਪਰ ਹੁਨ ਰਾਨੀ ਦੇ ਮੂਹੋਂ ਏਹ ਗੱਲਾਂ ਸੁਨਕੇ ਇਸਦੇ ਹੋਸ਼ ਹਵਾਸ ਉਡ ਗਏ ਅਤੇ ਚਿੰਤਾ ਫਿਕਰ ਦੀ ਫੌਜ ਨੇ ਇਸਦੇ ਜੋੜ ਜੋੜ ਵਿੱਚ ਡੇਰਾ ਜਮਾਲਿਆ ਚੇਹਰੇ ਦਾ ਰੰਗ ਸਫ਼ੈਦ ਹੋ ਗਿਆ, ਕੋਮਲ ਹਿਰਦੇ ਤੇ ਪੱਬਰ ਵਜ ਗਿਆ ਸਿਰ ਨੂੰ ਚੱਕੂ ਆਉਨ ਲਗ ਗਏ ਅਜੇਹੀਆਂ ਸਖ਼ੁਝ ਗੱਲਾਂ ਸੁਨਕੇ ਕੰਨ ਬੋਲੇ ਹੋ ਗਏ, ਸਾਰੀ ਅਤੇ ਇੱਛਾ ਗਮਦੇ ਸਮੁੰਦ ਵਿੱਚ ਡੁੱਬ ਗਈਆਂ, ਉਧਰੋ ਬੇਚੈਨ ਹੋਏ ਦਿਲ ਨੇ ਅੰਜਨਾਂ ਦੀ ਭੈੜੀ ਦਿਸ਼ਾ ਵਿੱਚ ਪਇਆਂ ਹੋਇਆਂ ਦੀ ਮੂਰਤੀ ਜੋ ਸੁਪਨੇ ਵਿੱਚ ਦੇਖੀ ਸੀ ਅੱਖਾਂ ਦੇ ਸਾਹਮਣੇ ਲਿਆ ਦਿੱਤੀ ਜਿਸਨੂੰ ਵੇਖਕੇ ਸਾਰਾ ਸ਼ਰੀਰ ਕੰਬ ਉਠਿਆ ਅਤੇ ਗਮਦ ਧੁੰਏ ਦਾ ਗੁਬਾਰ ਕਲੇਜੇ ਤੋਂ ਉਠਕੇ ਜਦ ਸਿਰਨੂੰ ਚ ਮਾਂ ਤਾਂ ਬੇਵਸੀ ਹੋਕੇ ਝਟ ਪਟ ਓਥੋਂ ਉਠ ਖਲੋਤਾ, ਅਤੇ ਡਾਢੀ ਗਮ ਦੀ ਆਵਾਜ਼ ਨਾਲ ਇਹ ਕਹਿਨ ਲੱਗਾ । Original with: Language Department Punjab Digitized by: Panjab Digital Library