ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(ਰਬਾਬ ਵੱਜਦੀ ਹੈ। ਆਨੰਦ ਬਾਹਰ ਜਾਂਦਾ ਹੈ। ਮਰਦਾਨਾ ਰਬਾਬ

ਲਈ ਬੈਠਾ ਹੈ।)

ਮਰਦਾਨਾ : ਇਸ ਥਾਂ ਨੂੰ ਕੋਈ ਨੀ ਜਾਣਦਾ। ਬਸ ਮੈਂ ਤੇ ਸਾਈਂ! (ਇਕਤਾਰੇ/

ਰਬਾਬ ਕੋਲ ਜਾ ਕੇ ਬੈਠਦਾ ਹੈ ਤੇ ਹੌਲੀ ਹੌਲੀ ਉਸਨੂੰ ਵਜਾਉਣ ਲਗਦਾ

ਹੈ) ਇਹ ਸਾਜ਼ ਸਾਈਂ ਨੇ ਆਪਣੇ ਹੱਥੀਂ ਬਣਾਇਆ! ਮਿਲਦਾ ਤਾਂ

ਪੁੱਛਦਾ "ਸਾਜ਼ ਰਾਜ਼ੀ ਏ ਮਰਦਾਨਿਆ!" (ਪਰੇਸ਼ਾਨ) ਤੇ ਅੱਜ...!

(ਪਰੇਸ਼ਾਨੀ 'ਚ ਥਾਂ ਛਡਦਾ ਹੈ ਤੇ ਆਲੇ ਦੁਆਲੇ ਦੇਖਦਾ ਹੈ ਤੇ ਜ਼ੋਰ-ਜ਼ੋਰ

ਦੀ ਸਾਹ ਬਾਹਰ ਛੱਡਦਾ ਹੈ।) ਤੇ ਇਹੋ ਉਹ ਗੋਲ ਪਹਾੜੀ ਹੈ ਜਿਥੇ ਜੈ

ਰਾਮ ਨੇ ਕਿਹਾ ਸੀ, "ਇਥੋਂ ਮੈਂ ਤੇ ਨਾਨਕ ਇਕੱਲੇ ਜਾਵਾਂਗੇ..."... ।

ਸੁਲਤਾਨਪੁਰ। (ਬਾਹਰ ਵੱਲ ਨੂੰ ਦੇਖਦੇ ਹੋਏ) ਤੇ ਫੇਰ ਉਹ ਉਨ੍ਹਾਂ

ਬੇਰੀਆਂ ਓਹਲੇ ਓਝਲ ਹੋ ਗਏ! ਮੈਨੂੰ ਅੜਨਾ ਚਾਹੀਦਾ ਸੀ। ਉਹ ਬੋਲ

ਮੇਰੇ ਲਈ ਨਹੀਂ ਸਨ। (ਕਾਹਲੀ ਨਾਲ ਇੱਕ ਦਿਸ਼ਾ ਵੱਲ ਜਾਂਦਾ ਹੈ)

ਇਹ ਵਿਛੋੜਾ ਮੇਰੇ ਲਈ ਨਹੀਂ...!

(ਦੂਜੇ ਪਾਸਿਓਂ ਨਾਨਕੀ ਆਉਂਦੀ ਹੈ।)

ਨਾਨਕੀ : ਤੂੰ ਅੱਜ ਖਾਲੀ ਹੱਥ ਆਇਆਂ...?

ਮਰਦਾਨਾ : ਹਾਂ ਭੈਣੇ, (ਹੌਂਕਾ) ਤਾਹੀਉਂ ਸ਼ਾਇਦ ਭਾਰੀ-ਭਾਰੀ ਜਿਹਾ ਲੱਗਦਾ...

...।

ਨਾਨਕੀ : ਸਾਜ਼ ਹੱਥ 'ਚ ਹੋਵੇ ਤਾਂ ਵੀਰ ਦਾ ਝਾਉਲਾ ਪੈਂਦਾ... ਤੂੰ ਖਾਲੀ ਹੱਥ ਨਾ

ਆਇਆ ਕਰ। (ਅੱਖਾਂ ਪੂੰਝਦੀ ਅੰਦਰ ਨੂੰ ਜਾਂਦੀ ਹੈ।)

(ਮਰਦਾਨੇ ਦਾ ਧਿਆਨ ਪਿਛੇ ਪਈ ਕਲਮ ਦਵਾਤ ਤੇ ਕੰਧ ਉੱਤੇ ਪਏ

ਸਿਆਹੀ ਦੇ ਛਿੱਟਿਆਂ 'ਤੇ ਪੈਂਦਾ ਹੈ ਤੇ ਉਹ ਉਨ੍ਹਾਂ ਵੱਲ ਵਧਦਾ ਹੈ,

ਕੋਲ ਜਾ ਕੇ ਖੜਦਾ ਹੈ ਤੇ ਫੇਰ ਪਿੱਠ ਮੋੜ ਕੇ ਦੌੜ ਜਾਂਦਾ ਹੈ। ਨਾਨਕੀ

ਮੁੜ ਆਉਂਦੀ ਹੈ ਤੇ ਉਸਨੂੰ ਜਾਂਦਿਆਂ ਦੇਖਦੀ ਹੈ, ਤੇ ਫੇਰ ਮੁੜ ਕੇ

ਕਲਮ-ਦਵਾਤ ਵੱਲ ਦੇਖਦੀ ਹੈ।)


ਫ਼ੇਡ ਆਊਟ

13