ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(ਰੌਸ਼ਨੀ ਹੁੰਦੀ ਹੈ ਤਾਂ ਮਰਦਾਨੇ ਦੀ ਘਰਵਾਲੀ ਅੱਲਾ ਰੱਖੀ ਘਰੇਲੂ ਕੰਮਾਂ

'ਚ ਰੁੱਝੀ ਦਿਖਾਈ ਪੈਂਦੀ ਹੈ। ਕੰਧ ਉੱਤੇ ਕਈ ਸਾਜ਼ ਟੰਗੇ ਹਨ ਜਿੰਨ੍ਹਾਂ

'ਚੋਂ ਕਈਆਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਵਾਣ ਦੀ ਮੰਜੀ ਡੱਠੀ

ਹੈ। ਅੱਲਾ ਰੱਖੀ ਅੰਦਰ ਜਾਂਦੀ ਹੈ ਤਾਂ ਥੱਕਿਆ ਹਾਰਿਆ ਮਰਦਾਨਾ

ਆ ਕੇ ਮੰਜੀ 'ਤੇ ਬਹਿ ਜਾਂਦਾ ਹੈ। ਅੱਲਾ ਰੱਖੀ ਦੀ ਸਰਸਰੀ ਨਜ਼ਰ

ਉਸ 'ਤੇ ਪੈਂਦੀ ਹੈ ਤੇ ਫੇਰ ਗੌਰ ਨਾਲ ਦੇਖ ਕੇ)

ਅੱਲਾ ਰੱਖੀ : ਕੀ ਹੋਇਆ ਤੈਨੂੰ! ਮਰਾਸਣਾਂ ਮਜ਼ਾਕ ਕਰਦੀਆਂ, ਅਖੇ ਮਰਾਸੀ ਦਾ

ਪੁੱਤ ਫ਼ਕੀਰ ਹੋਣ ਨੂੰ ਫਿਰਦਾ ... (ਕੰਮ 'ਚ ਰੁੱਝੀ ਰਹਿੰਦੀ ਹੈ।

ਮਰਦਾਨਾ ਟਿਕ-ਟਿਕੀ ਲਾਈ ਇੱਕ ਪਾਸੇ ਨੂੰ ਘੂਰਦਾ ਰਹਿੰਦਾ ਹੈ।)

ਕੁਝ ਬੋਲੇਂਗਾ ਵੀ?

ਮਰਦਾਨਾ : (ਗੁਮਸੁਮ) ਗੋਪਾਲਾ ਪੰਡਿਤ ਮਿਲਿਆ ਸੀ... ਕਹਿੰਦਾ ਤਲਵੰਡੀ ਦੀ

ਸਾਰੀ ਮਹਿਮਾਂ ਨਾਲ ਈ ਤੁਰ ਗਈ ਉਸਦੇ।

ਅੱਲਾ ਰੱਖੀ: (ਹੈਰਾਨ ਹੋ ਕੇ ਉਸ ਵੱਲ ਨੂੰ ਆਉਂਦੀ ਹੈ।) ਉਸ ਨੇ ਗੱਲ ਕੀਤੀ

ਤੇਰੇ ਨਾਲ!

ਮਰਦਾਨਾ : (ਉਸ ਵੱਲ ਦੇਖਦਾ ਹੈ) ਨਹੀਂ, ਬੁੜਬੁੜ ਕਰਦਾ ਲੰਘ ਗਿਆ ਕੋਲੋਂ।

ਅੱਲਾ ਰੱਖੀ : (ਹੌਂਕਾ ਭਰ ਕੇ) ਜਾ... ਤੂੰ ਗੇੜਾ ਮਾਰ ਆ ਬੇਦੀਆਂ ਦੇ।

ਮਰਦਾਨਾ : (ਪਰੇਸ਼ਾਨ ਹੋ ਕੇ) ਗਿਆ ਸੀ, ਕੁਝ ਨਹੀਂ ਉੱਥੇ। ਖਾਲੀ ਕਲਮ ਦਵਾਤ

ਤੇ ...ਸਿਆਹੀ ਦੇ ਛਿੱਟੇ ... ਬਸ।

ਅੱਲਾ ਰੱਖੀ : (ਬੁੜ ਬੁੜਾਦੀੰ ਹੋਈ ਸਾਜ਼ ਸਾਫ਼ ਕਰਦੀ ਹੈ) ਮਰਾਸੀਆਂ ਦੇ ਪੁੱਤ

ਸੁਣੇ ਆ ਕਦੇ ਇਹੋ ਜਿਹੀਆਂ ਗੱਲਾਂ ਕਰਦੇ!

(ਬਾਹਰੋਂ ਮਰਦਾਨੇ ਦੀ ਅੰਮੀ ਦੀ ਆਵਾਜ਼ ਆਉਂਦੀ ਹੈ। : "ਵੇ

ਮਰਦਾਨਿਆ ਤੇਰੀ ਸੁਣ ਲਈ ਦਾਤੇ ਨੇ।"

14