ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(ਮੰਦਰ ਦੀ ਘੰਟੀ ਖੜਕਦੀ ਹੈ। ਮਰਦਾਨਾ ਖੜਾ ਹੁੰਦਾ ਹੈ।)

ਅੰਮੀ : (ਅੰਦਰ ਆਉਂਦੇ ਹੋਏ ਪੰਡੋਕਲੀ ਕੋਲ ਧਰਦੀ ਹੈ। ਓਦਰਿਆ ਕਿਉਂ

ਫਿਰਦਾਂ, ਤਿਆਰੀ ਫੜ ਲੈ, ਸੁਨੇਹਾ ਲੈ ਕੇ ਆਈ ਹਾਂ, ਬੇਦੀਆਂ ਦਾ।

ਸੁਲਤਾਨਪੁਰ ਜਾਣਾਂ...ਨਾਨਕ ਕੋਲ।

(ਰਬਾਬ ਵੱਜਦੀ ਹੈ। ਮਰਦਾਨਾ ਖੁਸ਼ ਹੋ ਜਾਂਦਾ ਹੈ। ਅੰਮੀ ਅੰਦਰ ਜਾਂਦੀ

ਹੈ। ਮਰਦਾਨਾ ਪੰਡੋਕਲੀ ਕੋਲ ਬੈਠਦਾ ਹੈ, ਉਸਨੂੰ ਛੂਹ ਕੇ ਦੇਖਦਾ ਹੈ।

ਮੀਰਾਜ਼ਾਦੀ ਹਿਰਸ ਭਰੀਆਂ ਨਜ਼ਰਾਂ ਨਾਲ ਚੁਪਚਾਪ ਸਭ ਦੇਖਦੇ ਰਹਿੰਦੀ

ਹੈ। ਅੰਮੀ ਵਾਪਿਸ ਆ ਕੇ)

ਅੰਮੀ : "ਸੁਣਿਆ ਏ ਉਹਦਾ ਸੌਹਰਾ ਮੂਲ ਚੰਦ ਸ਼ਾਮੇ ਪੰਡਤ ਨਾਲ ਸੁਲਤਾਨਪੁਰ

ਆਇਆ ਹੋਇਆ। ਉਹਨੂੰ ਪੱਕੀ ਏ ਪਈ...ਜੁਆਈ ਤਿਆਗੀ ਹੋ

ਗਿਆ; (ਮਰਦਾਨਾ ਸਾਜ਼ ਤੇ ਪੰਡੋਕਲੀ ਚੁੱਕ ਤਿਆਰ ਹੁੰਦਾ ਹੈ। ਅੰਮੀ

ਅੱਲਾ ਰੱਖੀ ਵਲ ਦੇਖ ਕੇ) ਸੁਲੱਖਣੀ ਕਹਿੰਦੀ ਏ, "ਜਦ ਤਾਈਂ

ਨਨਾਣ ਹੈ ਮੈਂ ਖੇੜੇ ਵਸਾਂਗੀ।"

ਚੁੱਪੀ!

ਮਰਦਾਨਾ : ਚੰਗਾ ਅੰਮੀ! ਚੱਲਦਾਂ!

(ਅੰਮੀ ਗਠੜੀ ਉਸਦੇ ਸਿਰ 'ਤੇ ਧਰਦੀ ਹੈ। ਰਬਾਬ ਵੱਜਦੀ ਹੈ।)

ਅੰਮੀ: ਮਰਾਸੀ ਦੇ ਪੁੱਤਰ ਦਾ ਫ਼ਕੀਰਾਂ ਨਾਲ ਤੁਰ ਕੇ ਨਹੀਂ ਸਰਦਾ ਪੁੱਤ...ਤੂੰ ਡੂਮ

ਬਣ ਕੇ ਮੁੜ ਆਵੀਂ! (ਉਸ ਦੀ ਆਵਾਜ਼ 'ਚ ਮਿੰਨਤ ਹੈ, ਤੇ ਅੱਖਾਂ

ਭਰ ਆਉਂਦੀਆਂ ਹਨ।)

(ਮਰਦਾਨਾ ਜਾਂਦਾ ਹੈ। ਥੋੜੀ ਦੇਰ ਸੰਗੀਤ ਵੱਜਦਾ ਹੈ। ਦੋਹੇਂ ਉਸ ਨੂੰ

ਜਾਂਦਿਆਂ ਦੇਖ ਦੀਆਂ ਹਨ।

ਫ਼ੇਡ ਆਉਟ

15