ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਰਦਾਨਾ : (ਉੱਚੀ) ਭਗੀਰਥ...ਭਗੀਰਥ!

(ਭਗੀਰਥ ਰੁਕ ਕੇ ਉਸਨੂੰ ਪਛਾਣਦਾ ਹੈ।)

ਭਗੀਰਥ : (ਭਾਵੁਕ) ਮਰਦਾਨਿਆਂ ਤੂੰ?

ਮਰਦਾਨਾ : (ਕੁਝ ਭਾਂਪਦੇ ਹੋਏ) ਕੀ ਹੋਇਆ?

ਭਗੀਰਥ : ਵੇਂਈ 'ਚ ਉਤਰਿਆ... ਬਾਬਾ ਮੁੜ ਦਿਸਿਆ ਨੀ। ਨਾਨਕੀ ਸੁੰਨ

ਹੋਈ ਬੈਠੀ ਹੈ, ਸੁਲਖਣੀ ਦਾ ਹਾਲਤ ਬੁਰੀ ਹੈ, ਉਹ ਉਸ ਦਾ ਮੋਢਾ

ਨਹੀਂ ਛੱਡਦੀ। (ਮਰਦਾਨੇ ਹੱਥੋਂ ਗਠੜੀ ਛੁੱਟ ਜਾਂਦੀ ਹੈ।)...। ਜੈ

ਰਾਮ ਨੇ ਤਲਵੰਡੀ ਸੁਨੇਹਾ ਭੇਜ ਦਿੱਤਾ, ਮੈਂ ਵਈ ਕੰਢੇ ਚੱਲਿਆਂ...,

ਤੂੰ ਵੀ ਉੱਥੇ ਈ ਆ ਜਾ।

(ਭਗੀਰਥ ਕਾਹਲੀ ਨਾਲ ਜਾਂਦਾ ਹੈ। ਮਰਦਾਨਾ ਜੜ੍ਹ ਹੋ ਗਿਆ ਹੈ।

ਸਿਪਾਹੀ ਮਸ਼ਾਲ ਬਾਲਣ 'ਚ ਰੁੱਝੇ ਹਨ।)

ਫ਼ੇਡ ਆਊਟ

17