ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(ਰੌਸ਼ਨੀ ਹੁੰਦੀ ਹੈ ਤਾਂ ਇੱਕ ਪਾਸੇ ਮਰਦਾਨੇ ਦਾ ਮੁਸੱਲਾ ਵਿਛਿਆ ਹੈ,

ਲਾਗੇ ਗਠੜੀ ਪਈ ਹੈ। ਮਰਦਾਨਾ ਦੂਜੇ ਪਾਸੇ ਖੜਾ ਹੈ।)

ਮਰਦਾਨਾ : ਜਿਸ ਮੂਰਤ ਪਿੱਛੇ ਪਿੱਛੇ ਆਇਆ ਸੀ ਉਹ ਤੇ ਪਾਣੀ ਦੀ ਮੌਜ ਵਾਂਗ

ਹੱਥੋਂ ਵਗ ਗਈ। (ਮੁਸੱਲੇ ਤੇ ਗਠੜੀ ਵਾਲੀ ਥਾਂ ਵੱਲ ਦੇਖਦਾ ਹੈ।)

ਉਸ ਵਿਛੋੜੇ ਨੂੰ ਦ੍ਰਿਸ਼ ਬਣਾਉਣਾ ..., (ਔਖਾ ਜਿਹਾ ਹੋ ਕੇ) ਹੋਛੀ ਗੱਲ

ਹੋ ਜਾਣੀ ਮਰਾਸੀਆ.... ਰਹਿਣ ਦੇ।

(ਉਹ ਚੁੱਪ-ਚਾਪ ਮਰਦਾਨੇ ਵਾਲੀ ਥਾਂ 'ਤੇ ਜਾ ਕੇ ਬੈਠ ਜਾਂਦਾ ਹੈ। ਥੋੜੀ

ਦੁਰੀ 'ਤੇ ਕੁਝ ਇਕੱਠ ਹੋ ਜਾਂਦਾ ਹੈ, ਲੋਕ ਉਸ ਨੂੰ ਦੇਖ ਕੇ ਖੜਨ

ਲਗਦੇ ਹਨ।)

1 : ਇਹ ਨਵਾਂ ਸਾਈਂ ਕੌਣ ਏ ਭਾਈ!

2 : ਮੁਰੀਦ ਏ ਮੋਦੀਖਾਨੇ ਵਾਲੇ ਦਾ।

3 : ਮੈਂ ਸੁਣਿਆ... ਯਾਰ ਏ ...ਬਚਪਣ ਦਾ...।

1 : ਦੋ ਦਿਨ ਤੋਂ ਕੰਡਾ ਮੱਲੀ ਬੈਠਾ...ਹਿੱਲਿਆ ਨੀ।

(ਚੌਥਾ ਬੰਦਾ ਕੋਲੋਂ ਲੰਘਦੇ ਹੋਏ ਬਿਨਾ ਰੁਕੇ ਬੋਲਦੇ ਹੋਏ ਲੰਘ ਜਾਂਦਾ ਹੈ।)

4 : ਮਰਾਸੀ ਏ ਸੁਨੇਹਾ ਲੈ ਕੇ ਆਇਆ ਤਲਵੰਡੀਓਂ!

(ਹੌਂਲੀ ਹੌਂਲੀ ਇਕੱਠ ਖਿੰਡ ਜਾਂਦਾ ਹੈ।)

ਮਰਦਾਨਾ : ਰਾਤ-ਦਿਨ ਦੀ ਨਮਾਜ਼ ਉਸੇ ਕੰਢੇ ਪੜ੍ਹੀ। ਪਰ ਕੋਈ ਯਾਦ ਵਸਲ ਦਾ

ਬਦਲ ਨਾ ਬਣੀ। ਸੁਲਤਾਨਪੁਰ ਤਲਵੰਡੀਓਂ ਭਾਰਾ ਹੋ ਗਿਆ। ਰਹਿ-

ਰਹਿ ਕੇ ਸੰਤਰੇਣ ਦਾ ਖਿਆਲ ਆਉਂਦਾ...

(ਪਿੱਛੋਂ ਠਹਾਕੇ ਦੀ ਆਵਾਜ਼ ਆਉਂਦੀ ਹੈ ਤੇ ਇਕਤਾਰਾ ਵਜਾਉਂਦਾ

ਸੰਤਰੇਣ ਆਉਂਦਾ ਹੈ। ਉਹ ਮਰਦਾਨੇ ਦੇ 'ਵਾਜਾਂ ਮਾਰਨ 'ਤੇ ਵੀ ਰੁਕਦਾ

18