ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ। ਮਰਦਾਨਾ ਉਸਨੂੰ ਘੇਰ ਕੇ ਰੋਕਦਾ ਹੈ।)

ਸੰਤਰੇਣ: ਵਗਦੇ ਨੂੰ ਰੋਕਣਾ ਖਤਰਨਾਕ ਹੁੰਦਾ...

ਮਰਦਾਨਾ: ਪਰ ਉਹ ਤੇ ਪਾਣੀ ਹੋ ਗਿਆ ਏ!

ਸੰਤਰੇਣ: (ਰਮਜ਼ ਨਾਲ) ਫੇਰ ਉਡਦਾ ਦੇਖ ਪਾਣੀ ਨੂੰ... ਤੇ ਰਾਹ ਛੱਡ।

ਮਰਦਾਨਾ: (ਅੱਖਾਂ 'ਚ ਤਰਲਾ ਹੈ।) ਅੱਜ ਤੀਜਾ ਦਿਨ ਹੈ, ਇਹ ਮਾਤਮ...

ਸੰਤਰੇਣ: (ਮਰਦਾਨੇ ਵੱਲ ਗੌਰ ਨਾਲ ਦੇਖਦਾ ਹੈ।) ਕੋਈ ਪਾਗਲ ਪਾਗਲ ਦਿਖਦਾ

ਨਹੀਂ! (ਖੁੱਲ ਕੇ ਹੱਸਦਾ ਹੈ) ਉਹ ਵਪਾਰੀ ਏ ... ਸੱਚਾ! ਬੇਦੀਆਂ ...

ਲੋਧੀਆਂ ਦਾ ਧਾਨ ਤੋਲਣ ਨਹੀਂ ਆਇਆ। ਸਾਡੀ ਭੁੱਖ ਹਰੀ ... ਤੇ

(ਖੁਸ਼ ਹੋ ਕੇ) ਪਿਆਸ ਖਰੀਦ ਲਈ ਉਸ ਨੇ! ਇਹ ਸੌਦੇ ਸਭ ਨੂੰ ਰਾਸ

ਨਹੀਂ ਆਉਂਦੇ। ਪਿਆਸ ਬੇਅੰਤ ... ਕਿਨਾਰਿਆਂ 'ਤੇ ਫਲਦੀ ਨਹੀਂ।

(ਰਮਜ਼ ਨਾਲ) ਜੜ੍ਹਾਂ ਦਾ ਸੁਨੇਹਾ ਹੁੰਦੇ ਨੇ ... ਫੁੱਲ ਤੇ ਖੁਸ਼ਬੂ ਹੁੰਦੀ

ਵੈਰਾਗ ਦੇ ਖੰਭ!

(ਹੱਸਦਾ ਹੋਇਆ ਜਾਂਦਾ ਹੈ।)

ਮਰਦਾਨਾ: (ਸੋਚਦੇ ਹੋਏ) ਸੁਨੇਹਾ... (ਵਾਕ ਅਧੂਰਾ ਛੱਡਦਾ ਹੈ।) ਜੜ੍ਹਾਂ ਦਾ

ਸੁਨੇਹਾ! (ਚੇਹਰੇ 'ਤੇ ਕਈ ਭਾਵ ਬਦਲਦੇ ਹਨ।)

ਗਾਇਣ: "ਜਿਨ ਢੂਂਢਾ ਤਿਨ ਪਾਇਆ ਗਹਰੇ ਪਾਣੀ ਪੈਠ, ਮੈਂ ਬਉਰੀ ਬੂੜਨ

ਡਰੀ ਰਹੀ ਕਿਨਾਰੇ ਬੈਠ।

ਮਰਦਾਨਾ: ਫ਼ੇਰ ਇਹ ਉਦਾਸੀ ਕਿਉਂ...? ਉਦਾਸੀ ਨੂੰ ਖੰਭ ਨੀ ਲਗਦੇ। (ਰਬਾਬ

ਲੱਭਦਾ ਹੈ।) ਸਾਈਂ ਕਹਿੰਦਾ ਸੀ 'ਵੈਰਾਗ ਨੂੰ ਉਦਾਸ ਨਹੀਂ ਹੋਣ

ਦੇਣਾ!'

(ਰਬਾਬ ਵਜਾਉਂਦਾ ਹੈ।)

ਪਿਛੋਂ ਭਾਗੀਰਥ ਦੀ ਆਵਾਜ਼: "ਸਾਈਂ ਆ ਗਿਆ ਮਰਦਾਨਿਆ-2!

ਮਰਦਾਨਾ: ਸਾਈਂ ਆ ਗਿਆ! (ਸਾਜ਼ ਨੂੰ ਹਿੱਕ ਨਾਲ ਲਾਈ ਉਠਦਾ ਹੈ।)...

ਸੁਨੇਹਾ ਆ ਗਿਆ!

ਜੈ ਰਾਮ: (ਜਾਂਦੇ ਜਾਂਦੇ) ਕੱਚੀ ਲੱਸੀ ਦੀ ਧਾਰ ਪਿੰਡ ਦੁਆਲੇ ਘੁਮਾਓ। ਆਲੇ-

ਦੁਆਲੇ ਦੇ ਪਿੰਡਾਂ ਨੂੰ ਵੀ ਨਿਉਂਦਾ ਭੇਜੋ। ਪਾਂਧੇ ਬੁਲਾਓ...। ਹਵਨ

ਹੋਵੇਗਾ।

19