ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(ਸੰਗੀਤ ਤੇ ਨ੍ਰਿਤ ਕਰਦੇ ਮਾਸ਼ਕੀ ਮੰਚ 'ਤੇ ਕੱਚੀ ਲੱਸੀ ਦਾ ਛਿੜਕਾ

ਕਰਦੇ ਹਨ। ਕੁਝ ਪੋਚੇ ਮਾਰਦੇ ਹਨ। ਮੰਤਰ ਗੂੰਜ ਉਠਦੇ ਹਨ।)

(ਮਰਦਾਨਾ ਸੋਚਾਂ 'ਚ ਪਿਆ ਖੜਾ ਹੈ। ਆਨੰਦ (ਬਿਨ੍ਹਾਂ ਕਾਸੇ ਤੋਂ) ਉਸ

ਨੂੰ ਫੜ ਕੇ ਖੂੰਜੇ 'ਚ ਲੈ ਕੇ ਜਾਂਦਾ ਹੈ।)

ਆਨੰਦ : ਕੀ ਸੋਚਦੈਂ!

ਮਰਦਾਨਾ : ਬਾਬਾ ਆ ਤਾਂ ਗਿਐ, ਪਰ ਦਿਖੇਗਾ ਕਿਵੇਂ?

ਆਨੰਦ : ਤੂੰ ਆਪਣਾ ਦੇਖ,... ਬਾਕੀ ਛੱਡ... ਮਰਦਾਨਾ ਤਾਂ ਹੋ ਲੈ ਪਹਿਲੋਂ!

(ਨਾਨਕੀ ਦੀ ਆਵਾਜ਼ ਸੁਣ ਕੇ ਦੌੜ ਜਾਂਦਾ ਹੈ।)

ਨਾਨਕੀ : ('ਵਾਜਾਂ ਮਾਰਦੀ ਆਉਂਦੀ ਹੈ।) ਭਗੀਰਥ...ਭਗੀਰਥ! (ਭਗੀਰਥ ਦੂਜੇ

ਪਾਸਿਓਂ ਦੌੜਿਆ ਆਉਂਦਾ ਹੈ। ਮਨਸੁਖ ਕਿੱਥੇ ਏ? (ਉਹ ਸਿਰ

ਖੁਰਕਦਾ ਵਾਪਿਸ ਜਾਣ ਲਗਦਾ ਹੈ।) ਸੁਣ... ਸੁਣ... ਹਲਵਾਈ ਨੂੰ ਕਹੋ

ਬਕਲੀਆਂ ਬਣਾਏ...ਮਿੱਠੀਆਂ ਤੇ ਸਲੂਣੀਆਂ ਵੀ। (ਮਰਦਾਨੇ 'ਤੇ

ਨਿਗਾਹ ਪੈਂਦੀ ਹੈ।) ਮਰਦਾਨਿਆ...। ਵੀਰ ...ਆ ਗਿਆ! ਅਰਸ਼ਾਂ

ਦੀਆਂ ਟੁੱਭੀਆਂ ਲਾ ਕੇ ਆਇਆ ਮੇਰਾ ਵੀਰ। ਜਾਹ ਕੋਲ ਬਹਿ ਉਹਦੇ।

(ਭਗੀਰਥ ਸ਼ੱਕਰ ਦਾ ਥਾਲ ਭਰੀ ਆਉਂਦਾ ਹੈ।)

ਨਾਨਕੀ : ਇਹ ਕੀ ਹੈ?

ਭਗੀਰਥ : ਸ਼ੱਕਰ!

ਨਾਨਕੀ : ਸੁਲੱਖਣੀ ਨੂੰ ਦਿਓ, ਕਹੋ ਮੁੱਠੀਆਂ ਭਰ ਭਰ ਵੰਡੇ! ਮੈਂ ਵੀ ਆਉਂਦੀ

ਆਂ। ਕਿੰਨੇ ਕੰਮ ਨੇ...।

(ਚਲੀ ਜਾਂਦੀ ਹੈ। ਭਗੀਰਥ ਦੂਜੇ ਪਾਸੇ ਨਿਕਲ ਜਾਂਦਾ ਹੈ। ਮੰਤਰਾਂ ਦੀ

ਗੂੰਜ ਉਠਦੀ ਹੈ। ਮਰਦਾਨਾ ਚੁਫੇਰੇ ਦੀਆਂ ਰੌਣਕਾਂ ਦੇਖਦਾ ਹੈ।)

ਮਰਦਾਨਾ : ਅੰਮੀ ਦੇ ਨਾਲ ਕਿੰਨੇ ਈ ਵਿਆਹ ਕਮਾਏ ਸੀ ਮੈਂ। ਪਰ ਇਹ ਤਾਂ

ਉਤਸਵ ਈ ਕੁਝ ਵੱਖਰਾ ਸੀ। ਸੁਲੱਖਣੀ ਦੇ ਹੱਥਾਂ 'ਚ ਥਾਲ ਤੇ

ਨਾਨਕੀ ...ਅਰਸ਼ਾਂ 'ਤੇ ਤੁਰਦੀ ਸ਼ੱਕਰ ਵੰਡਦੀ ਜਾਂਦੀ। ਮਨਸੁਖ

...ਭਗੀਰਥ ਉੱਡੇ ਫਿਰਦੇ। ਆਲੇ ਦੁਆਲੇ ਦੇ ਸਾਰੇ ਪਿੰਡ ਉਲਰ ਆਏ

ਸਨ, ਕਾਜ਼ੀ, ਪਾਂਧੇ ਸਭ...। (ਗਠੜੀ 'ਤੇ ਨਜ਼ਰ ਪੈਂਦੀ ਹੈ, ਸੰਨਾਟਾ

20