ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

 ਛਾ ਜਾਂਦਾ ਹੈ।) ਪਰ ਨਾਨਕ ਚੁੱਪ ਸੀ! (ਕੋਲ ਜਾਂਦਾ ਹੈ।) ਮੈਂ ਉਸਦੇ

ਕੋਲ ਈ ਬੈਠਾ ਸੀ, ਇਉਂ... ਰਬਾਬ ਲਈ...! ਅੱਠ ਪੈਹਰ ਲੰਘ ਗਏ,

ਲੱਗਾ...ਹਵਾ ਮੇਰੇ ਅੰਦਰ ਰੁੱਕ ਗਈ ਏ। ਤਦੇ ਨਾਨਕ ਨੇ ਚੁੱਪੀ

ਤੋੜੀ, (ਆਕਾਸ਼ ਵੱਲ ਦੇਖਦਾ ਹੈ,ਰਬਾਬ ਵੱਜਦੀ ਹੈ।)

ਕੋਰਸ: "ਨਾ ਕੋਈ ਹਿੰਦੂ ਨਾ ਮੁਸਲਮਾਨ!"

(ਚੁੱਪੀ)

ਮਰਦਾਨਾ: ਜੜ੍ਹਾਂ ਦਾ ਸੁਨੇਹਾ ਸੀ..., ਵੈਰਾਗ ਦੀ ਖੁਸ਼ਬੂ ਨੇ ਖੰਭ ਖੋਲੇ! ਉਹ ਦੇਖ

ਰਿਹਾ ਸੀ! ਪਤਾ ਨਹੀਂ ਕਿੱਥੋਂ...! ਪਰ ਦ੍ਰਿਸ਼ ਉਸਦੀਆਂ ਅੱਖਾਂ 'ਚ

ਸਾਫ਼ ਦਿਖ ਰਿਹਾ ਸੀ। (ਆਲੇ ਦੁਆਲੇ ਝਾਤ ਮਾਰਦੇ ਹੋਏ) ਸੰਨਾਟਾ

ਪੱਸਰ ਗਿਆ! ਮੁਸਲਮਾਨੀ ਹਕੂਮਤ ਦੀ ਛਾਤੀ 'ਤੇ ਖਲੋ...ਇਹ

ਐਲਾਨ "ਨਾ ਕੋਈ ਹਿੰਦੂ ਨਾ ਮੁਸਲਮਾਨ..." ਖਤਰੇ ਨੂੰ ਨਿਉਂਦਾ ਸੀ;

...ਪਰ ਉਸਨੂੰ ਤੇ ਦਿਖ ਰਿਹਾ ਸੀ...ਸਾਫ਼-ਸਾਫ਼ ਦਿਖ ਰਿਹਾ ਸੀ।

ਲਾਲ, ਪੀਲੀਆਂ, ਭੂਰੀਆਂ, ਬਦਾਮੀ ਅੱਖਾਂ ਖਾਮੋਸ਼ ਘੂਰ ਰਹੀਆਂ ਸਨ,

ਸੁਆਲਾਂ ਨਾਲ ਸੁੱਜੀਆਂ ਅੱਖਾਂ, ਕੁਝ ਹੋਣ ਵਾਲਾ ਸੀ! ਆਖਰ ਬੱਦਲ

ਫਟਿਆ...ਸਵਾਲਾਂ ਦੀ ਬੌਛਾਰ ਤੀਰਾਂ ਵਾਂਗ ਵਰ੍ਹਣ ਲੱਗੀ ਪਾਂਡਿਆਂ-

ਮੌਲਾਣਿਆਂ ਦੇ ਸ਼ੰਕੇ...ਸੰਸ਼ੇ...ਅੰਬਰ ਛੂਹਣ ਲੱਗੇ; ਚੁਫ਼ੇਰਾ ਭੈਅ ਨਾਲ

ਕੰਬਣ ਲੱਗਾ... ਤੇ ਬਾਬਾ ਗਾਉਣ ਲੱਗਾ!


ਰਬਾਬ 'ਤੇ ਮੂਲ ਮੰਤਰ ਵੱਜਦਾ ਹੈ!

ਮੌਨ!!!

(ਸ਼ਬਦ ਗਾਇਣ ਦੇ ਨਾਲ ਝੂਮਦੀਆਂ ਸੰਗਤਾਂ ਦਾ ਦ੍ਰਿਸ਼। ਹੌਲੀ ਹੌਲੀ

ਰਬਾਬ ਵੱਜਦੀ ਰਹਿੰਦੀ ਹੈ।)

ਨਾਨਕੀ ਦੇ ਘਰ ਮੂਹਰੇ...ਬਰੋਟੇ ਥੱਲੇ ਕੀਰਤਨ ਹੋਇਆ! ਸੰਗਤਾਂ

ਝੂਮਦੀਆਂ...ਕਾਇਨਾਤ ਮਦਹੋਸ਼ ਸੀ। ਕਦੇ ਕਦੇ ਸੁਲੱਖਣੀ...ਪਤੀ ਨੂੰ

ਦੇਖਣ ਲਈ...ਕੰਧ ਉੱਤੋਂ ਝਾਤ ਮਾਰਦੀ ਤੇ ਮੁੜ ਲਾਲਾਂ ਨੂੰ ਹਿੱਕ ਨਾਲ

12