ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

...ਜੁੜੀ...ਉੱਥੇ ਈ...ਬੇਰੀ ਥੱਲੇ।

ਕੋਰਸ: ਕਿਵ ਸਚਿਆਰਾ ਹੋਈਐ

ਕਿਵ ਕੂੜੈ ਤੁਟੈ ਪਾਲਿ॥


(ਰਬਾਬ ਦੇ ਨਾਲ ਲੋਕ ਝੂਮਦੇ ਆਉਂਦੇ ਹਨ ਤੇ ਫੇਰ ਖਿੰਡ ਜਾਂਦੇ ਹਨ।

ਮਰਦਾਨਾ ਇੱਕ ਦਿਸ਼ਾ ਵੱਲ ਦੇਖਦਾ ਹੈ ਤੇ ਤੇਜੀ ਨਾਲ ਪਿੱਛੇ ਭੱਜਦਾ

ਹੈ, ਸਾਹੋ ਸਾਹੀ ਹੋਇਆ।)

ਮਰਦਾਨਾ: ਸੱਪਾਂ ਦੀਆਂ ਬਿਰਮੀਆਂ.....ਬੰਦਿਆਂ ਦੀਆਂ ਖੋਪੜੀਆਂ ਲਗਦੀਆਂ...,

ਵਿਚੋਂ ਵਲੇਵੇਂ ਖਾਂਦੇ ਰਾਹ..., ਬਾਬੇ ਨਾਲ ਤੁਰਨਾ ਤਾਂ ਉਂਜ ਈ ਮੁਹਾਲ

ਸੀ। (ਏਧਰ ਨਜ਼ਰ ਦੌੜਾਂਦਾ ਹੈ।) ...ਹੁਣ ਤਾਂ ...ਖੜਾਵਾਂ ਦੀ ਆਵਾਜ਼

ਵੀ ਸੁਣਨੋਂ ਹੱਟ ਗਈ।

(ਵਹਿੰਗੀ ਲਈ ਇੱਕ ਬੰਦਾ ਲੰਘਦਾ ਹੈ। ਮਰਦਾਨਾ ਉਸ ਨੂੰ ਹਾਕ ਮਾਰ

ਕੇ ਰੋਕਦਾ ਹੈ।)

ਮਰਦਾਨਾ: ਸੁਣ ਭਾਈ! ਰੁਕੀਂ ਜ਼ਰਾ ਕੁ...। ਤੂੰ ਕੋਈ ਭਗਵਿਆਂ ਵਾਲਾ ਅੱਗੇ

ਜਾਂਦਾ ਦੇਖਿਆ?

ਵਹਿੰਗੀ ਵਾਲਾ: (ਉਸ ਨੂੰ ਸਿਰ ਤੋਂ ਪੈਰਾਂ ਤਾਈਂ ਦੇਖਦਾ ਹੈ।) ਤੂੰ ਉਹਦੇ ਨਾਲ ਦਾ

ਐਂ!

ਮਰਦਾਨਾ: ਨਹੀਂ, ਉਹ ਮੇਰੇ ਨਾਲ ਦਾ ਹੈ,...ਨਹੀਂ.....ਹਾਂ ਮੈਂ ਉਹਦੇ..(ਅਧੂਰਾ

ਛੱਡਦਾ) ਪਤਾ ਨਹੀਂ.... (ਜਾਣ ਲਗਦਾ ਹੈ।)

ਵਹਿੰਗੀ ਵਾਲਾ: ਸੁਣ ਸਾਈਂ! ਅੱਗੇ ਕਿੱਥੇ ਜਾਂਦੇ ਓ? ਅੱਗੇ ਕੋਈ ਪਿੰਡ ਨਹੀਂ।

(ਮਰਦਾਨਾ ਰੁਕ ਕੇ ਉਹ ਦੇ ਵੱਲ ਦੇਖਦਾ ਹੈ।)

ਵਹਿੰਗੀ ਵਾਲਾ: ਵੇਸਵਾਵਾਂ ਦਾ ਡੇਰਾ ਏ। (ਰਮਜ਼ ਨਾਲ) ...ਜਿੰਨੀ ਦੇਰ ਇਥੇ

ਰਹਿੰਦੀਆਂ...,ਮਰਦਾਂ ਨੂੰ ਨਹੀਂ ਨੇੜੇ ਫਟਕਣ ਦਿੰਦੀਆਂ। ਵਡੇਰਿਆਂ ਦੀ

ਜਗ੍ਹਾ ਏ ਕੋਈ।

(ਦੂਰੋਂ ਕੰਧ ਨਾਲ ਟਲ ਖੜਕਣ ਦੀ ਆਵਾਜ਼)

ਮਰਦਾਨਾ: (ਦੂਰੋਂ ਦੇਖਦੇ ਹੋਏ) ਮੰਦਰ ਏ ... ਪਰ ਛੱਤ ਕੋਈ ਨੀ, ਕੰਧ ਨਾਲ

23