ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇ।)

ਸਾਰੇ ਪਾਸਿਓਂ: ਜ਼ੋਰਦਾਰ ਠਹਾਕਾ! ਮਰਦਾਨਾ ਚੌਕ ਕੇ ਦੇਖਦਾ ਹੈ।

1: ਸਾਰੀ ਹਊਮੈਂ...ਗੁਰੂ ਦੇ ਈ ਦੁਆਲੇ ਇੱਕਠੀ ਕਰ ਲਈ...।

ਮਰਦਾਨਾ: ਕੌਣ...! ਕੌਣ ਏ?

(ਮਰਦਾਨਾ ਚਾਰ ਚੁਫੇਰੇ ਦੇਖਦਾ ਹੈ। ਸਭ ਬਾਹਰ ਨਿਕਲ ਜਾਂਦੇ ਹਨ।

ਕੋਰਸ: "ਸਾਜ਼ ਸੁਰਤ ਚ ਤਾਂ ਏ... ਮਰਦਾਨਿਆਂ!"?

ਮਰਦਾਨਾ: (ਸੰਭਲਦਾ ਹੈ। ਹਾਂ...! ਕੋਈ ਜਗਾ ਗਿਆ ਬਾਬਾ!

ਅਲਾਪ!!!

(ਮਰਦਾਨਾ ਬੈਠ ਜਾਂਦਾ ਹੈ ਤੇ ਅੰਗੜਾਈ ਲੈਂਦਾ ਹੈ।)

ਕੋਰਸ: "ਤੁਰਿਆ ਤੁਰਿਆ ਜਾ ਫਰੀਦਾ, ਤੁਰਿਆ ਤੁਰਿਆ ਜਾ -2-" (ਸੂਫ਼ੀ

ਨਿਰਤ ਕਰਦੇ ਲੋਕ ਆਉਂਦੇ ਹਨ। ਮਰਦਾਨਾ ਛਾਲ ਮਾਰ ਕੇ ਉਠਦਾ ਹੈ

(ਧੁਨ ਚਲਦੀ ਰਹਿੰਦੀ ਹੈ। ਮਰਦਾਨਾ ਥਾਂ ਪਛਾਣਦਾ ਹੈ)।

ਕੋਰਸ: ...ਦੋ ਨੈਨਾ ਨਹੀਂ ਖਾਇਓ...ਮੋਹਿ ਪਿਰ ਦੇਖਣ ਕੀ ਆਸ!

ਮਰਦਾਨਾ: (ਖੁਸ਼ ਹੋ ਕੇ ਬਾਬਾ ਫਰੀਦ ਕੋਲ ਲੈ ਆਇਆ ਸੀ,ਪਾਕ ਪਟਣ।

ਉਸਦਾ ਮੁਰੀਦ ਇਬਰਾਹੀਮ ਦੌੜਿਆ ਆਇਆ...ਸਿਜਦੇ ਕਰਦਾ...

(ਗਾਇਣ ਦੇ ਨਾਲ-ਨਾਲ ਇਬਰਾਹੀਮ ਬਾਬੇ ਦੀ ਅਗਵਾਨੀ ਕਰਦਾ ਲੈ

ਕੇ ਜਾਂਦਾ ਹੈ। ਮਰਦਾਨਾ ਉਸਦੇ ਪਿੱਛੇ ਹੈ। ਦੋਹੇਂ ਗੋਲ ਦਾਇਰੇ 'ਚ

ਘੁੰਮਦੇ ਹਨ। ਇੱਕ ਥਾਂ 'ਤੇ ਇਬਰਾਹੀਮ ਪਿੱਛੇ ਹੋ ਜਾਂਦਾ ਹੈ। ਉਹ ਤੇ

ਮਰਦਾਨਾ ਹੱਥ ਜੋੜ ਖਲੋਂਦੇ ਹਨ। ਘੰਟੀ ਵੱਜਦੀ ਹੈ:

ਕੋਰਸ: "ਰਾਤ ਨਾ ਸੁੱਤੀ ਕੰਤ ਸਉਂ ਅੰਗ ਅੰਗ ਮੁੜੇ ਮੁੜ ਜਾਏ!"

ਫ਼ੇਡ ਅਊਟ

29