ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 'ਚ ਕਾਸਾ ਲਈ ਆਉਂਦਾ ਹੈ। ਇਬਰਾਹੀਮ ਸਭ ਦੇਖ ਰਿਹਾ ਹੈ।

ਆਨੰਦ: ਭਾਈ ਮਰਦਾਨਿਆ! ਜਾਗਦਾ ਐਂ!

ਮਰਦਾਨਾ: (ਜਿਵੇਂ ਨੀਂਦ 'ਚੋਂ ਉੱਠਦਾ ਹੈ) ਕੌਣ? (ਆਨੰਦ ਨੂੰ ਦੇਖ ਕੇ ਲਗਦਾ

ਤਾਂ ਕੋਈ ਨਾਲ ਦਾ ਈ ਐਂ! ...ਰੁਕ...ਰੁਕ ਜ਼ਰਾ! ਤੇਰੀ ਆਵਾਜ਼ ਕਿਤੇ

ਸੁਣੀ ਏ...!(ਜੋਸ਼ 'ਚ) ਪਿੱਠ ਮੋੜ...। ਪਿੱਠ ਤੋਂ ਪਛਾਣਾਗਾ ਨਾ!

ਆਨੰਦ: (ਪਿੱਠ ਮੋੜਦਾ ਹੈ। ...ਕਿਵੇਂ ਪਛਾਣੇਗਾ...! ਦੋ ਹਜ਼ਾਰ ਸਾਲ ਦਾ

ਪੈਂਡਾ...(ਹਸਦਾ) ਤੇ ਭਿੱਛਿਆ ਪਾਤਰ ਵੀ...।(ਕਾਸੇ ਨੂੰ ਉਲਟ

ਪੁਲਟ ਕਰ ਕੇ ਦੇਖਦਾ ਹੈ।)

ਮਰਦਾਨਾ: (ਖੁਸ਼ੀ ਚ ਉਛਲਦਾ ਹੈ।) ਆਨੰਦ!...(ਨੇੜੇ ਜਾਂਦਾ ਹੈ) ਤੂੰ ਆਨੰਦ

ਐਂ! ਤੇ...

(ਉਸ ਦੇ ਪਿੱਛੇ ਝਾਕਦਾ ਹੈ ਜਿਵੇਂ ਕੁਝ ਲੱਭ ਰਿਹਾ ਹੋਵੇ ਤੇ ਫੇਰ ਉਸ

ਵੱਲ ਦੇਖਦਾ ਹੈ।)

ਆਨੰਦ: (ਗੰਭੀਰ ਤੇ ਹਰਖੀ ਹੋਈ ਆਵਾਜ਼ ਕੋਈ ਨਹੀਂ ਐ ਉੱਥੇ! (ਤੜਫਦਾ

ਹੈ)

ਚੁੱਪੀ!

ਮਰਦਾਨਾ: ਮੈਂ ਵੀ ਨਿਰਾ ਮਰਾਸੀ ਹਾਂ, ਜੇ ਹੁੰਦੇ ਵੀ... ਤਾਂ ਪਿੱਛੇ ਥੋੜ੍ਹੇ ਹੋਣਾ ਸੀ।

ਆਨੰਦ: ਭੰਤੇ ਦਾ ਰਾਜ਼ ਮੇਰੀ ਸਮਝ ਨੀ ਆਇਆ ਮਰਦਾਨਿਆ। ਸਾਰੀ ਉਮਰ

ਪਰਛਾਈਂ ਬਣ ਮੈਂ ਨਾਲ ਡੋਲਦਾ ਰਿਹਾ... ਤੇ ਅੰਤ ਵੇਲੇ ਅਖੇ ਆਪਣਾ

ਦੀਵਾ ਆਪ ਬਣ! ਹੱਥ ਛੁਡਾ ਲਿਆ!

(ਮਰਦਾਨਾ ਨੀਵੀਂ ਪਾ ਲੈਂਦਾ ਹੈ।)

ਆਨੰਦ:...ਤੇਰੇ ਕੋਲ ਤਾਂ ਸਾਜ਼ ਐ... ਮੈਥੋਂ ਤਾਂ ਭਿੱਛਿਆ ਪਾਤਰ ਵੀ ਰਖਾ

ਲਿਆ!

ਚੁੱਪੀ!

(ਭਿਛਿਆ ਪਾਤਰ ਨੂੰ ਟਟੋਲਦਾ ਹੋਇਆ ਆਨੰਦ ਉੱਠ ਜਾਂਦਾ ਹੈ।)

ਮਰਦਾਨਾ: ਬਹਿ ਜਾ ਗੁਰਭਾਈ! ਘੜੀ ਵਿਸਰਾਮ ਕਰ ਲੈਂਦਾ!

(ਅਨੰਦ ਚਲਾ ਜਾਂਦਾ ਹੈ। ਇਬਰਾਹੀਮ ਉਸਦੇ ਕੋਲ ਪੁੱਜਦਾ ਹੈ ਤੇ ਕੁਝ

31