ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਮਰਦਾਨਾ: ਚੌਂਕਦਾ ਹੈ। ... ਤੂੰ! ਤੂੰ ਕਿਥੋਂ ਆ ਗਿਆਂ!

ਆਨੰਦ: (ਮੁਸਕਰਾ ਕੇ) ਕਿਤੋਂ ਨਹੀਂ! (ਕੋਲ ਬੈਠ ਜਾਂਦਾ ਹੈ। ਮੈਂ ਤਾਂ ਇੱਥੇ ਈ

ਸੀ।

ਚੁੱਪੀ

ਮਰਦਾਨਾ: ਉਹ ਫੇਰ ਆਈ ਸੀ! ਸਜਾਦਾ-ਰਜਾਦਾ ਵੀ ਨਾਲ ਸੀ, ਵੱਡੇ ਹੋ

ਗਏ...ਫੇਰ ਉਹੀ ਗੱਲਾਂ...ਮੁੜ-ਮੁੜ! ਬੋਲਦੀ ਰਹੀ ਉਹ... ਤੇ ਮੈਂ

ਦੂਰ ...ਬੈਠਾ ਸੁਣਦਾ ਰਿਹਾ! (ਹੌਂਕਾ) ਫੇਰ ਉਹ ਰੋਣ ਲੱਗ

ਪਈ......(ਵਿਹਲ ਹੁੰਦਾ, ਆਨੰਦ ਮੋਢੇ ਹੱਥ ਧਰਦਾ ਹੈ) ਤੇ ਬੱਚੇ ਮਾਂ

ਕੋਲ ਜਾ ਖੜੇ!(ਨਜ਼ਰਾਂ ਚੁਰਾਉਂਦਾ)

ਆਨੰਦ: ...ਸਿਧਾਰਥ...ਮੌਤ ਨੂੰ ਜਿੱਤਣ ਤੁਰਿਆ...

ਮਰਦਾਨਾ: ਮੈਂ ਐਮੀ ਨੂੰ ਨਿੱਤ ਮੌਤ ਨਾਲ ਆਹਡਾ ਲਾਉਂਦੇ ਦੇਖਿਐ!

ਆਨੰਦ: ਉਹ ਦੁੱਖਾਂ ਦਾ ਤੋੜ ਲਭਦਾ...

ਮਰਦਾਨਾ: ਉਹ ਉਨ੍ਹਾਂ ਨੂੰ ਪੌੜੀ ਬਣਾ ਲੈਂਦੀ,...ਬੰਦਗੀ!

ਆਨੰਦ: ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਨਾ ਰਾਹੁਲ... ਨਾ ਯਸ਼ੋਧਰਾ!

ਮਰਦਾਨਾ: ਪਰ ਬਾਬਾ ਤਾਂ ਜਾਗ ਕੇ ਤੁਰਿਆ! ਵਿਦਾ ਲੈ ਕੇ...

ਚੁੱਪੀ

ਆਨੰਦ: ਤਾਹੀਓਂ ਤੇਰੇ ਹੱਥ ਸਾਜ਼ ਏ! (ਸੋਚਦੇ ਹੋਏ) ਪਰ...ਫੇਰ ਇਹ ਯਾਤਰਾ..?

ਮਰਦਾਨਾ: ਯਾਤਰਾ ਤਾਂ ਆਪੋ-ਆਪਣੀ ਏ..., ਸਭ ਦੀ!

ਆਨੰਦ: ਦੁੱਖ ਤੋਂ ਛੁਟਕਾਰੇ ਦਾ ਮਾਰਗ ਤਲਾਸ਼ਦੀ...। ਬੁੱਧ ਦੀ ਯਾਤਰਾ!

ਮਰਦਾਨਾ: ਮਰਾਸੀਆਂ ਨੂੰ ਕੋਈ ਉਪਰੇਵਾਂ ਨਹੀਂ ਦੁੱਖਾਂ ਤੋਂ। (ਹੱਸਦਾ ਹੈ। ਅਸੀਂ

ਤਾਂ 'ਕੱਠੇ ਖੇਡੇ ਆਂ। ਅੰਮੀ ਅੱਬਾ ਨੇ ਤਾਂ ਮਖੌਲ ਬਣਾ ਲਿਆ ਸੀ

ਉਨ੍ਹਾਂ ਨੂੰ! ਮਸੀਤ ਦੀ ਚੜਦੀ ਗੁਠੇ... ਸਾਡਾ ਘਰ ਸੀ...ਦੋ ਮੰਜੀਆਂ

ਦੀ ਥਾਂ ...ਖੁੱਲੀ ਡੁੱਲੀ, ਰਾਇ ਬੁਲਾਰ ਦੀ ਹਵੇਲੀ ਤੋਂ ਝੂਟਦੇ ਮਸ਼ਾਲਾਂ

ਦੇ ਪਰਛਾਵੇਂ ... ਰਾਤ ਨੂੰ ਸੋਹਣੇ ਲਗਦੇ। ਕੰਧਾਂ 'ਤੇ ਲਟਕਦੇ ਦਾਦੇ

ਪੜਦਾਦੇ ਵੇਲੇ ਦੇ ਸਾਜ਼...ਅੱਬਾ ਸੁੱਟਣ ਈ ਨਹੀਂ ਸੀ ਦਿੰਦਾ! ਦਿਨੇ

ਰਾਤ ਇੱਕੋ ਗੱਲ "ਮਰਾਸੀ ਦਾ ਫਕੀਰਾਂ ਪਿਛੇ ਲਗ ਕੇ ਨਹੀਂ ਸਰਦਾ।"

34