ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਤੋਂ ਅੰਮੀ ਹਾਮੀ ਭਰਦੀ, ਤੇ ਮੈਂ ਭੱਜ ਲੈਂਦਾ!

ਮਸੀਤ ਦੇ ਦੂਜੇ ਬੰਨੇ ਲੱਕ ਜਿੰਨਾ ਉੱਚਾ ਮੰਦਰ...ਸੰਧੂਰ ਨਾਲ ਲਿਬੜੀ ਮੂਰਤੀ ਤੇ ਸਾਹਮਣੇ ਨਿੱਕੀ ਜਿਹੀ ਟੱਲੀ॥ (ਜੈਸਚਰ ਕਰਦਾ ਹੈ।) ਜਿਸਦੀ ਆਵਾਜ਼ ਘੁੰਮਦੀ-ਘੁੰਮਦੀ ਥਾਂ ਈ ਖਤਮ ਹੋ ਜਾਂਦੀ।

ਦੋਹੀਂ ਬੰਨੀ ਨੀਵੀਆਂ ਢਾਲਵੀਆਂ ਛੱਤਾਂ ਵਾਲੇ ਘਰ, ਦਰਵਾਜ਼ੇ ਛੱਤਾਂ ਨੂੰ ਤੇ ਸਿਰ ਚੁਗਾਠਾਂ ਨੂੰ ਲਗਦੇ...ਹਲਕੀ ਜਿਹੀ ਠੋਕਰ ਤੇ ਪੂਰੀ ਛੱਤ ਕੰਬ ਜਾਂਦੀ। ਲੰਬੀ ਸੁਰੰਗ ਵਰਗੀਆਂ ਗਲੀਆਂ, (ਰੁਕ ਕੇ ਆਨੰਦ ਵੱਲ ਦੇਖਦਾ ਹੈ।) ਚਲੇਗਾ ਰਾਜਕੁਮਾਰਾ ... ਦੁਖਾਂ ਦੀ ਯਾਤਰਾ ਨੂੰ! ਆਜਾ...

(ਦੋਹੀਂ ਘੁੰਮਦੇ ਹਨ।)

ਆਸਮਾਨ ਨਹੀਂ ਸੀ ਦਿਸਦਾ, ਮੁਸ਼ਕਲ ਨਾਲ ਆਪਣਾ ਆਪਾ ਲੈ ਕੇ ਲੰਘਿਆ ਜਾਂਦਾ,...ਕੁਝ ਹੋਰ ਚੁਕਣਾ ਹੋਵੇ ਤਾਂ ਐ (ਗੋਢੇ ਮੋਢੇ ਕੱਠੇ ਕਰਦਾ ਹੈ ਤੇ ਆਨੰਦ ਵੀ ਉਵੇਂ ਹੀ ਕਰਦਾ ਹੈ।) ਖੁਦ ਨੂੰ ਛੋਟਾ ਕਰਨਾ ਪੈਂਦਾ। ਹਰ ਦਰ ਮੂਹਰੇ ਚੌਂਤਰੇ 'ਤੇ ਕੋਈ ਬੈਠਾ ਹੁੰਦਾ, ਅਣਘੜੇ ਪੱਥਰਾਂ ਦੀ ਕਤਾਰ...।,ਆਦਾਬ ਈ ਚਾਚਾ...,ਮੱਥਾ ਟੇਕਦਾਂ... (ਅਦਿੱਖ ਬੰਦਿਆਂ ਨਾਲ ਗੱਲਾਂ ਕਰਦਾ ਜਾਂਦਾ। ਆਨੰਦ ਹੈਰਾਨ ਹੋਇਆ ਉਸਦੇ ਮਗਰ ਦੌੜਦਾ ਹੈ।

ਪਿੱਛੇ-ਪਿੱਛੇ ਆਉਂਦੀ ਪੇਂਜਿਆਂ ਦੇ ਸਾਜ਼ ਦੀ ਉਚੀ ਨੀਵੀਂ ਹੁੰਦੀ ਆਵਾਜ਼..., ਇਹੋ ਕਹਿੰਦੀ ਲੱਗਦੀ, "ਓ ਤੂੰ ਬੇਦੀਆਂ ਦਾ ਮੁੰਡਾ ਥੋੜੀ ਏ... ਅਸਲ ਪਛਾਣ ਮਰਾਸੀਆ...।' ਮੈਂ ਹੋਰ ਤੇਜ਼ ਭੱਜ ਲੈਂਦਾ... (ਮਰਦਾਨੇ ਨੂੰ ਸਾਹ ਚੜ ਜਾਂਦਾ ਹੈ। ਆਨੰਦ ਉਹਦੇ ਨਾਲ ਹੈ।) ਪਰ ਉਹ ਆਵਾਜ਼ ਮੈਥੋਂ ਤੇਜ਼ ਸੀ। (ਸਿੱਧਾ ਹੁੰਦਾ ਹੈ) ਝੁਕੀ ਪਿੱਠ... ਖੂਹ ਵਾਲੀ ਥਾਂ 'ਤੇ ਆ ਕੇ ਸਿੱਧੀ ਹੁੰਦੀ, ...ਆਸਮਾਨ ਖੁੱਲ ਜਾਂਦਾ.., ਮੰਦਰ...ਮਸੀਤ ਵਿਚਾਲੇ ਖੂਹ ਸੀ, ਚਮੜੇ ਦੇ ਡੋਲ ਵਾਲਾ ਖੂਹ, ਡੂਮਾਂ...ਅਛੂਤਾਂ ਦੀ ਨਿਸ਼ਾਨੀ, ਤੁਹਾਡੇ ਵੇਲੇ

35