ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਕੋਰਸ: ਰਬਾਬ ਵੱਜਦੀ ਹੈ। ਥੋੜੀ ਦੇਰ ਪਹਿਲੋਂ ... ਪਈ ਸੀ ਲੋੜ! (ਰਬਾਬ

ਫੇਰ ਵੱਜਦੀ ਹੈ)

ਮਰਦਾਨਾ: ਆਵਾਜ਼ ... ਸ਼ਾਂਤ ... ਜਿਵੇਂ ਦੂਰੋਂ ...ਉਤਰ... ਰਹੀ ...

ਕੋਰਸ: "ਗੁਰੂ...ਦੁਆਰ ਏ... ਦਰਸ਼ਨ ਦਾ..; ਦੁਆਰ 'ਤੇ ਕੋਈ ਬੈਠ ਰਹਿੰਦਾ

ਏ!"

(ਰਬਾਬ ਵੱਜਦੀ ਹੈ।)

ਮਰਦਾਨਾ: (ਮਰਦਾਨਾ ਹੱਸਦਾ ਹੈ) ਬਾਬਾ ਹੱਸ ਕੇ ਦਿਖਾ ਰਿਹਾ ਸੀ।

(ਹਸਦਾ ਰਹਿੰਦਾ ਹੈ)

(ਸ਼ੰਖ ਪੂਰਦੇ ਸਾਧੂਆਂ ਦਾ ਟੋਲਾ ਆਉਂਦਾ ਹੈ। ਯਾਤਰੀ ਤੇ ਮੰਗਤਿਆਂ ਦੇ

ਟੋਲੇ। ਨੌਜਵਾਨ ਤੇ ਮਰਦਾਨਾ ਇਕਠੇ ਤੁਰਨ ਲਗਦੇ ਹਨ।)

ਨੌਜਵਾਨ ਸਾਧ: ਚੰਗਾ ਚੇਲਾ ਐ! ਕੁਝ ਪੁੱਛਦਾ ਈ ਨਹੀਂ!

ਮਰਦਾਨਾ: ਸੁਭਾਗਾ ਹਾਂ ਮੈਂ ਸੋਹਣਿਆਂ! (ਰਬਾਬ ਛੇੜਦਾ ਹੈ) ਕੋਈ... ਵੀ ਪੁੱਛੇ...

ਸੁਣਦਾ ਮੈਂਨੂੰ ਏ!

(ਭੀੜ ਵੱਧਦੀ ਹੈ। ਰੌਸ਼ਨੀ ਮੱਧਮ ਪੈਂਦੀ ਹੈ। ਸ਼ੇਖ ਤੇ ਨਰਸਿੰਘਿਆਂ

ਦੀਆਂ ਆਵਾਜ਼ਾਂ 'ਚ ਗ੍ਰਸ ਲਿਆ... ਗ੍ਰਸ ਲਿਆ ਦੀਆਂ ਆਵਾਜ਼ਾਂ

ਆਉਂਦੀਆਂ ਹਨ। ਇੱਕ ਪਾਸਿਓਂ ਧੂਆ ਉਠਦਾ ਦਿਖਦਾ ਹੈ।)

ਦਿਗ ਵਿਜੈ: (ਚੀਖਦਾ) ਨਾਨੂੰ..., ਯਹ ਗ੍ਰਹਿਣ ਕੇ ਸਮੇਂ ਆਗ ...?

ਨਾਨੂੰ: ਜ਼ਰੂਰ ਕੋਈ ਨਾਸਤਿਕ ਹੋਗਾ। (ਮਰਦਾਨੇ ਨੂੰ ਦੇਖ ਕੇ ਹਿੰਦੂਓਂ ਕੋ ਤੋਂ ਖਰਾਬ

ਕਿਆ ਹੀ ਥਾ...ਮੁਸਲਮਾਨ ਕਾ ਭੀ ਇਮਾਨ ਖੋ ਲਿਆ!

ਭੀੜ 'ਚ ਹਲਚਲ ਦੇਖ ਮਰਦਾਨਾ ਘਾਬਰ ਜਾਂਦਾ ਹੈ। ਅੱਖਾਂ ਮੀਚ ਕੇ

ਰਬਾਬ ਵਜਾਉਣ ਲਗਦਾ ਹੈ।

ਕੋਰਸ: ਧੁੰਏ ਤੇ ਧੁੰਦ ਗੁਬਾਰ 'ਚੋਂ ਕੋਈ ਬੋਲਿਆ, "ਜਿੱਥੇ ਤੂੰ ਐਂ ਭਾਈ..., ਉਥੋਂ

ਇੰਨਾ ਈ ਦਿਖਦੈ!"

(ਰੋਸ਼ਨੀ ਹੋ ਜਾਂਦੀ ਹੈ। ਸ਼ੰਖ ਵੱਜਦੇ ਹਨ। ਸਾਰੇ ਹੈਰਾਨ ਆਸਮਾਨ ਵੱਲ

ਦੇਖਦੇ ਹਨ। ਮਰਦਾਨਾ ਸਾਜ਼ ਵਜਾ ਰਿਹਾ ਹੈ)

ਨਾਨੂੰ: ਹੁਣ ਦਿਖਦੈ!

ਦਿਗ ਵਿਜੈ: (ਹੈਰਾਨ) ਨਾਨੂੰ...!ਗ੍ਰਹਿਣ ਟੁਟ ਗਿਆ!

42