ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਨਾਨੂੰ: ਹਾਂ! (ਆਪਨੇ ਆਪ ਨੂੰ ਦੇਖਦਾ ਹੈ। ਗ੍ਰਹਿਣ ਟੁੱਟ ਗਿਆ!

ਕੋਰਸ: ਰਬਾਬ ਨੇ ਮੁੜ ਸਿਰ ਚੁੱਕਿਆ: "ਸਹਿਜ ਵੇਖ।। ਸਹਿਜ ਸੁਣ...ਤੇ

ਸਹਿਜ ਹੀ ਹੋ ਜਾ!"

(ਨਾਨੂੰ ਤੇ ਦਿਗ ਵਿਜੈ ਹੱਥ ਜੋੜਦੇ ਹਨ।)

ਫ਼ੇਡ ਆਉਟ

(ਹਲਕੀ ਰੌਸ਼ਨੀ 'ਚ ਭੀੜ ਦਾ ਦ੍ਰਿਸ਼। ਮਰਦਾਨਾ ਭੀੜ 'ਚ ਆਵਾਜ਼ਾਂ

ਮਾਰਦਾ ਦੌੜਦਾ ਹੈ। ਗਧੇ ਦੇ ਮਾਸਕ ਵਾਲੇ ਇੱਕ ਬੰਦੇ ਨੂੰ ਹੱਕਦਾ ਇੱਕ

ਸਾਧ ਮੰਚ 'ਤੇ ਆਉਂਦਾ ਹੈ। ਗਧੇ ਦੇ ਦੋਹੀਂ ਪਾਸੀਂ ਗ੍ਰੰਥ ਲੱਦੇ ਹੋਏ ਨੇ

ਤੇ ਉਨ੍ਹਾਂ ਉੱਤੇ ਸਾਧ ਦਾ ਕਾਸਾ ਵੀ ਪਿਆ ਹੈ। ਲੋਕ ਗਧੇ ਦੀ ਖਸਤਾ

ਹਾਲਤ ਨੂੰ ਦੇਖਦੇ ਲੰਘਦੇ ਹਨ।)

1:ਓ ਫੱਕਰੋ ਮਾਸਾ ਤਰਸ ਕਰੋ ਗਧੇ ਦੀ ਜੂਨ 'ਤੇ...,

2:ਕਾਸਾ ਤੇ ਚੁੱਕ ਲਓ ਆਪਣਾ।

ਸਾਧ: ਓਇ ਕੋਈ ਇਵੇਂ ਕਿਵੇਂ ਦਾ ਗਧਾ ਨਹੀਂ ਐ! ਪੀੜੀਆਂ ਤੋਂ ਐ ਅਖਾੜੇ

'ਚ! ਇਹਦੇ ਬਾਪ ਨੇ ਵੀ ਬੜੇ ਗ੍ਰੰਥ ਢੋਏ...(ਗਧਾ ਦੁਲੱਤੀ ਝਾੜਦਾ ਹੈ

ਤੇ ਸਾਧ ਗਾਲਾਂ ਕਢਦਾ ਚਿਮਟਾ ਮਾਰਦਾ ਹੈ।)

ਪੰਡਤ: ਹੈ ਤਾਂ ਰੱਬ ਦਾ ਜੀਵ ਭਾਈ! ਭੋਰਾ ਖਿਆਲ ਕਰੋ!

ਸਾਧ: ਵੇਦ ਸ਼ਾਸਤਰਾਂ ਦਾ ਕੋਈ ਭਾਰ ਨਹੀਂ ਹੁੰਦਾ ਮੂਰਖੋ! ਭਲਾ ਅਗਨੀ ਦਾ ਵੀ

ਬੋਝਾ ਹੁੰਦਾ?

1:ਫੇਰ ਭੋਰਾ ਅੱਗ ਆਪ ਵੀ ਚੱਕ ਲਓ...

ਹਾਸਾ

ਦੂਜਾ ਸਾਧ: (ਗੰਭੀਰ ਚਿਹਰੇ ਵਾਲਾ, ਜ਼ਿਲਮ ਦਾ ਸੁਟਾ ਮਾਰਦੇ ਹੋਏ ਇਹ

ਦਬਿਆ ਈ ਚੰਗੈ ਬਾਲਗੋ। ਹੌਲਾ ਹੋ ਗਿਆ ਤਾਂ ਫੇਰ ਨੀ ਆਉਣਾ

ਕਾਬੂ! ਚੜ ਜਾਣੈ ਤੁਹਾਡੇ 'ਤੇ (ਇਕੱਲਾ ਈ ਹੱਸਦਾ ਹੈ)

(ਸਾਰੇ ਬੈਠ ਕੇ ਦਮ ਲੈਂਦੇ ਹਨ।)

ਮਰਦਾਨਾ: ਪਿਆਰਿਓ ਤੁਸਾਂ ਕੋਈ ਗਾਉਂਦਾ ਬੰਦਾ ਏਧਰੋਂ ਲੰਘਦਾ ਦੇਖਿਆ?

ਪੰਚਰੰਗਾ...।

ਦੂਜਾ ਸਾਧ: ਏਨੇ ਬੋਝ ਥੱਲੇ ਕੋਈ ਗਾ ਸਕਦੈ! (ਹਾਸਾ)

43