ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਮੰਚ 'ਤੇ ਨੇਰਾ ਪਸਰ ਜਾਂਦਾ ਹੈ। ਸੂਰਜ ਉਸਤਤੀ ਦੇ ਸ਼ਲੋਕ ਦੇ ਨਾਲ-

ਨਾਲ ਸਾਇਕ ਉੱਤੇ ਵਗਦੇ ਪਾਣੀ ਦਾ ਦ੍ਰਿਸ਼ ਉਭਰਦਾ ਹੈ। ਕੁਝ

ਪਰਛਾਵੇਂ ਪਿੱਠਾਂ ਕਰੀ ਪਾਣੀ ਦੇ ਰਹੇ ਹਨ।)

ਓਮ ਘਰਿਣੀਮ ਸੂਰਯਾ ਆਦਿਤਯਾ:;

ਓਮ ਸੂਰਯ ਨਮ, ਭਾਸਕਰਾਯ ਨਮ,

ਰਵਯ ਨਮ, ਮਿਤਰੇ ਨਮ;,

ਭਾਨਵੇ ਨਮ;, ਸਾਵਿਤ੍ਰ ਨਮ:।

(ਇੱਕ ਮਸ਼ਾਲ ਉੱਠਦੀ ਹੈ, ਪਰਛਾਵਿਆਂ 'ਚ ਕੋਹਰਾਮ ਮੱਚ ਜਾਂਦਾ

ਹੈ। ਮੰਚ 'ਤੇ ਸਿਰਫ ਮਰਦਾਨੇ ਉਪਰ ਸਪਾਟ ਲਾਈਟ ਹੈ।)

ਮਰਦਾਨਾ: (ਪਰੇਸ਼ਾਨ ਬਾਬਾ...! ਪਰਛਾਵਿਆਂ ਨਾਲ...ਇਹ...ਛੇੜ...

(ਮੰਤਰ ਰੁਕ ਜਾਂਦੇ ਹਨ। ਪਰਛਾਵਿਆਂ ਨੂੰ ਜਿਵੇਂ ਕ੍ਰੋਧ ਦਾ ਤਾਪ ਚੜ

ਜਾਂਦਾ ਹੈ। ਸ਼ੰਖ ਤੇ ਨਰਸਿੰਘੇ ਗੂੰਜ ਉਠਦੇ ਨੇ। ਦਰਮਿਆਨ ਮਸ਼ਾਲ

ਸ਼ਾਂਤ ਖੜੀ ਹੈ--ਰਬਾਬ ਵੱਜਦੀ ਹੈ--। ਇੱਕ ਸਾਇਆ ਬਾਹਾਂ ਚੁੱਕ

ਕੇ ਸਭ ਨੂੰ ਸ਼ਾਂਤ ਕਰਾਉਂਦਾ ਹੈ।)

ਪਰਛਾਵਾਂ 1: ਕੌਣ ਐਂ ਤੂੰ? ...ਹਿੰਦੂ?

ਦੂਜੇ ਪਾਸੇ ਉਹੋ ਮੌਨ ਹੈ, ਮਸ਼ਾਲ ਸ਼ਾਂਤ ਹੈ, ਰਬਾਬ ਵੱਜਦੀ ਹੈ। ਬਾਕੀ

ਪਰਛਾਵੇਂ ਰੋਹ 'ਚ ਪਾਗਲ ਹੋ ਰਹੇ ਹਨ। ਨਗਾਰੇ ਖੜਕਣ ਲਗਦੇ ਹਨ।

ਇੱਕ ਸਾਇਆ ਫੇਰ ਬਾਹਾਂ ਚੁੱਕ ਕੇ ਸਭ ਨੂੰ ਸ਼ਾਂਤ ਕਰਾਉਂਦਾ ਹੈ।)

ਪਰਛਾਵਾਂ 2: ਸੂਰਜ ਵੱਲ ਪਿੱਠ ਕਰਕੇ...ਪਾਣੀ ਕਿਸ ਨੂੰ?

ਪਰਛਾਵਾਂ 3: ਹਿੰਦੂ ਐਂ ਤਾਂ ਪਿਤਰਾਂ ਨੂੰ ਪਾਣੀ ਦੇ...।

ਰਬਾਬ ਵੱਜਦੀ ਹੈ ਤੇ ਮਸ਼ਾਲ ਸ਼ਾਂਤ! ਪਰਛਾਵੇਂ ਭੂਚੱਕੇ ਜਿਹੇ ਇੱਕ-ਦੂਜੇ ਵੱਲ ਦੇਖਦੇ ਹਨ।

49