ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਪਰਛਾਵਾਂ 1: (ਗੁਰਜਦਾ ਹੈ) ਤੇਰੇ ਤਰਕ ਨਾਸਤਕ ਨੇ।

ਰੌਲਾ: ਘੋਰ ਨਾਸਤਿਕ!

ਰਬਾਬ!!!

ਕੋਰਸ: "ਤਰਕਾਂ ਦੀਆਂ ਸੀਮਾਵਾਂ ਨੇ, ਜਿਵੇਂ ਨਜ਼ਰ ਦੀਆਂ ਨੇ, ਇਸ ਨਾਲ ਨਾ

ਨਜ਼ਰ ਨਾਸਤਿਕ ਹੁੰਦੀ ਹੈ ਨਾ ਤਰਕ,...ਜੇ ਉਸ ਨੂੰ ਆਪਣੀ ਹੱਦ

ਨਜ਼ਰ ਆਉਂਦੀ ਏ ਤਾਂ!" ਕਿਸੇ ਨੇ ਰਬਾਬ ਦਾ ਤਨ ਛੋਹਿਆ ...

ਮਚਲਦੀ ਗੰਗਾ ਸ਼ਾਂਤ ਹੋਣ ਲੱਗੀ।

ਚੁੱਪੀ!!!

(ਪਰਛਾਵੇਂ ਇੱਕ ਦੂਜੇ ਵੱਲ ਦੇਖਦੇ ਹਨ।)

ਪਰਛਾਵਾਂ 2: ਸੱਚ-ਸੱਚ ਦੱਸ ਕਿਉਂ ਉਤਰਿਆਂ ਏ ਗੰਗਾ ਵਿੱਚ?

ਪਰਛਾਵਾਂ 3: ਹਾਂ, ਸੱਚੋ ਸਚ!

ਰੌਲਾ: ਹਾਂ! ਕਿਉਂ ਉਤਰਿਆਂ ਏ ਗੰਗਾ ਵਿੱਚ?

(ਇਸੇ ਦੌਰਾਨ ਮਰਦਾਨਾ ਤੇ ਫੇਰ ਨੇਹਰਾ ਮੰਚ 'ਤੇ ਆਉਂਦੀ ਹੈ।)

ਕੋਰਸ: ਕੋਈ ਲਾਂਬੂ ਉੱਠਿਆ, ਰਬਾਬ ਸ਼ਬਾਬ 'ਤੇ ਆਈ: "ਜੋ ਸਵਾਲ... ਖੁਦ

ਤੋਂ ਪੁੱਛਣਾ ਏ ਉਹ ਮੇਰੇ ਵੱਲ ਕਿਉਂ ਉਛਾਲ ਰਿਹੈਂ!

ਰਬਾਬ ਉੱਚੀ ਹੁੰਦੀ ਹੈ।

(ਉਹ ਪਰਛਾਵਾਂ ਸੋਚੀਂ ਪੈ ਜਾਂਦਾ ਹੈ। ਪਰਛਾਵੇਂ ਇੱਕ-ਦੂਜੇ ਵੱਲ

ਦੇਖਦੇ ਹਨ। ਮਸ਼ਾਲ ਸ਼ਾਂਤ ਹੈ... ਰਬਾਬ ਵੱਜ ਰਹੀ ਹੈ।)

ਨੇਹਰਾ: (ਦੁਹਰਾਉਂਦੀ ਹੈ। "ਜੋ ਖੁਦ ਤੋਂ ਪੁੱਛਣਾ ਏ ਉਹ ਮੇਰੇ ਵੱਲ ਕਿਉਂ ਉਛਾਲ

ਰਿਹੈਂ!

(ਦੂਜੇ ਪਾਸਿਓਂ ਸ਼ੋਰ ਫੇਰ ਉਛਾਲਾ ਖਾਂਦਾ ਹੈ। ਪਰਛਾਵੇਂ ਬੇਕਾਬੂ ਹੁੰਦੇ

ਨਜ਼ਰ ਆਉਂਦੇ ਹਨ। ਮਰਦਾਨਾ ਬਾਬੇ ਨੂੰ ਪੁਕਾਰਦਾ ਹੋਇਆ ਬਾਹਰ

ਵੱਲ ਨੱਸਦਾ ਹੈ। ਪਾਣੀ ਤੇ ਪਰਛਾਵੇਂ ਮਸ਼ਾਲ ਵੱਲ ਵਧਦੇ ਹਨ।

ਨੇਹਰਾ ਵੀ ਭੱਜਦੀ ਹੈ। ਸਾਈਕ ਤੋਂ ਦ੍ਰਿਸ਼ ਅਲੋਪ ਹੁੰਦਾ ਹੈ।)

(ਰਬਾਬ ਵੱਜਦੀ ਰਹਿੰਦੀ ਹੈ। ਮੰਚ ’ਤੇ ਹੌਲੀ ਹੌਲੀ ਰੌਸ਼ਨੀ ਹੁੰਦੀ ਹੈ।

ਚੌਗਿਆਂ, ਕਾਸਿਆਂ ਤੇ ਖੜਾਵਾਂ ਵਾਲਾ ਦ੍ਰਿਸ਼ ਮੁੜ ਉਭਰਦਾ ਹੈ। ਮਰਦਾਨਾ

ਦੂਜੇ ਪਾਸਿਓਂ ਆਉਂਦਾ ਹੈ। ਰੋਸ਼ਨੀ ਸਿਰਫ਼ ਉਸ 'ਤੇ ਰਹਿ ਜਾਂਦੀ

50