ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਕੁਝ ਲੋਕ ਝਾੜੀਆਂ ਆਪਣੇ ਦੁਆਲੇ ਲਪੇਟੀ ਲੁਕੇ ਹੋਏ ਨੇ। ਵਿਚੋਂ

ਝਾਕ ਕੇ ਇੱਕ ਦੂਏ ਨਾਲ ਖੁਸਰ ਫੁਸਰ ਵੀ ਕਰਦੇ ਹਨ।)

ਕਿਸਾਨ: ਐਵੇਂ ਭਾਜੜ ਪਾ 'ਤੀ! ਏਡੀ ਤੜਕੇ ਕਿਹੜੀ ਧਾੜ ਪੈਗੀ!

ਔਰਤ: ਘੋੜਿਆਂ ਦੀਆਂ ਟਾਪਾਂ ਮੈਂ ਆਪ ਸੁਣੀਆਂ! ਸੌਂ ਜਾ..(ਬੱਚੇ ਨੂੰ ਥਾਪੜਦੀ

ਹੈ।)

ਕਿਸਾਨ: ਸ਼ੀਦੇ ਹੋਰਾਂ ਨੂੰ ਵਾਜ ਦੇਤੀ ਸੀ...

(ਬਾਹਰ ਨਿਕਲ ਕੇ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਰਬਾਬ ਵੱਜਦੀ ਹੈ।

ਮੁੜ ਲੁਕਣ ਦੇ ਚੱਕਰ 'ਚ ਡਿੱਗ ਪੈਂਦਾ ਹੈ। ਪਿਛੇ ਮਰਦਾਨਾ ਹੈ।)

ਮਰਦਾਨਾ: (ਆਸਰਾ ਦਿੰਦਾ ਹੈ। ਵੇਖ ਕੇ ਭਾਈ! ਸੰਭਲ ਕੇ...

ਕਿਸਾਨ: ਤੂੰ ਕੌਣ ਐਂ? (ਫੇਰ ਦੂਸਰੇ ਪਾਸੇ ਨੂੰ ਦੇਖਦਾ ਹੈ।)

ਮਰਦਾਨਾ: ਮਰਾਸੀ! ਤੂੰ ਮੈਂਨੂੰ ਵੇਖਕੇ ਲੁੱਕਣ ਲੱਗਾ ਸੀ! (ਹੱਸਦਾ ਹੈ।) ਬਾਬਾ...ਵੇਖ

ਲੈ, ਕੀ ਬਣਾ ਤਾ ਈ ਮਰਾਸੀ ਦਾ! (ਆਸੇ ਪਾਸਿਓਂ ਹੋਰ ਲੋਕ ਨਿਕਲ

ਆਉਂਦੇ ਹਨ।) ਮਾਮਲਾ ਕੀ ਐ!

ਕਿਸਾਨ: ਧਾੜ ਪਈ ਏ, ਸਰਕਾਰੀ ਲਸ਼ਕਰ...(ਡਰਿਆ)

ਕਿਸਾਨ 2: ਜਜੀਏ ਦੇ ਚੱਕਰ 'ਚ ...ਉਜਾੜਾ ਪਾ ਦਿੱਤੈ। ਘਰ ਖੇਤ ਛੱਡ...ਆ

ਬੈਠੇ ਆਂ...ਬੀਹੜ...ਮੱਲ...

ਮਰਦਾਨਾ: ਪਰ ਤੂੰ ਤਾਂ ਮੋਮਨ ਲੱਗਦਾ...

ਕਿਸਾਨ: ਪਤਾ ਥੋੜੀ ਲਗਦਾ ਏ ਕਿਸ ਲਈ ਆਏ ਨੇ!

ਕਿਸਾਨ 2: ਕਿਸੇ ਨਾ ਕਿਸੇ ਪੱਜ ਫਸਾ ਈ ਲੈਂਦੇ...! ਜਜ਼ੀਆ ਨਹੀਂ ਤੇ ਜਕਾਤ

ਸਹੀ

ਔਰਤ: ਜ਼ੋਰੀਂ ਦਾਨ ਮੰਗਦੇ..., ਧੱਕੇ ਨਾਲ।

ਕਿਸਾਨ ਉਨ੍ਹਾਂ ਨੂੰ ਤਾਂ ਵਗਾਰ ਚਾਹੀਦੀ ਏ ਬਸ!

56