ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਹੌਲੀ ਹੌਲੀ ਰੋਸ਼ਨੀ ਹੁੰਦੀ ਹੈ। ਆਵਾਜ਼ਾਂ ਆਉਣ ਲਗਦੀਆਂ ਹਨ।

ਸੈਮੀ-ਸਰਕਲ 'ਚ ਲੋਕ ਦਰਸ਼ਕਾਂ ਵੱਲ ਪਿੱਠ ਕਰੀ ਮੱਧ ਵਿੱਚ ਖਾਲੀ

ਥਾਂ ਵੱਲ ਦੇਖਦੇ ਬੈਠੇ ਹਨ।)

1: ਓ ਭਾਈ ਤੂੰ ਹੈ ਕੌਣ?

ਮਰਦਾਨਾ: (ਦੌੜਦੇ-ਦੌੜਦੇ ਡਾਉਨ ਸਟੇਜ ਤੋਂ) ਲਗਦੈ ਬਾਬੇ ਨੇ ਫੇਰ ਕੋਈ ਸ਼ਬਦ

ਮਘਾ ਲਿਆ!

2: ਕੌਣ ਦੇਸ ਸੇ ਆਇਆਂ?

ਮਰਦਾਨਾ: (ਦੌੜਦੇ-ਦੌੜਦੇ): ਉੱਡਦੀ -ਉੱਡਦੀ ਧੁਨ ਕੰਨੀਂ ਪਈ ...।

ਕੋਰਸ: "ਨਾਮ ਨਿਰੰਕਾਰੀ! ਦੇਸ ਨਿਰੰਕਾਰ!"

1:ਸਾਲਗਰਾਮ ਕਿਥੇ ਐ ਤੇਰੇ?

2: ਨਾ ਤੁਲਸੀ ਮਾਲਾ?

3:ਕਾਹਦਾ ਭਗਤ ਐਂ...

4: ਜਿੰਨੇ ਕੁ ਗ੍ਰੰਥ ਤੇਰੇ ਕੋਲ ਨੇ...

ਸਾਰੇ: ਏਦੂੰ ਵਧ ਤਾਂ ਸਾਡੇ ਕਿਸਾਨ ਚੁੱਕੀ ਫਿਰਦੇ ... (ਹਾਸਾ)

(ਰਬਾਬ ਵੱਜਣ ਲਗਦੀ ਹੈ...। ਮਰਦਾਨੇ ਦੀ ਤੋਰ ਆਪ ਮੁਹਾਰੇ ਸ਼ਾਂਤ

ਹੋਣ ਲਗਦੀ ਹੈ। ਸ਼ਾਂਤ ਹੋ ਕੇ ਅਰਧ-ਘੇਰੇ 'ਚ ਬੈਠੇ ਲੋਕਾਂ ਵੱਲ ਦੇਖਦਾ

ਹੈ!

ਮਰਦਾਨਾ: (ਦਰਸ਼ਕਾਂ ਵੱਲ ਮੁੜਦੇ ਹੋਏ) ਬਨਾਰਸ ਦੇ ਪਾਂਡੇ ਕੱਠੇ ਹੋਏ ਸੀ! ਇੱਕ

ਹੋਰ...ਇੱਕ ਤਰਫਾ ਦੰਗਲ ਸ਼ਾਂਤ ਹੋ ਗਿਆ। ਬਾਬਾ ਸਮਾਧੀ 'ਚ ...।

ਆਪਣੇ 'ਤੇ ਸੰਗ ਜਿਹੀ ਆਉਂਦੀ! ਇੱਕ ਵਾਰ ਫੇਰ ਖੁੰਝ ਗਿਆ ਸੀ

58