ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਕੁੜੀਆਂ ਦਾ ਹਾਸਾ। ਮਰਦਾਨਾ ਚੁਫੇਰੇ ਦੇਖਦਾ ਹੈ! ਨੇਹਰਾ ਤੇ ਉਸ

ਦੀਆਂ ਮੁਖੌਟਿਆਂ ਵਾਲੀਆਂ ਸਾਥਣਾਂ ਮੰਚ 'ਤੇ ਆਉਂਦੀਆਂ ਹਨ।)

ਨੇਹਰਾ: ਸਾਜ਼ ਦੀ ਸਾਧਨਾ ਜਾਰੀ ਏ ਚੇਲਿਆ! (ਉਸ ਦੇ ਦੁਆਲੇ ਘੁੰਮਦੀਆਂ

ਹਨ।)

ਮਰਦਾਨਾ: ਹੁੰਅ...।। ਨੇਹਰਾਂ ਤੂੰ! ਆਪਣੀ ਸੁਣਾ ਤੂੰ!

(ਨੇਹਰਾ ਹੱਸਦੀ ਹੈ।)

ਸਾਰੀਆਂ: ਸਾਡਾ ਸਾਜ਼ ਤਾਂ...ਦੇਹ ਹੈ ਸਾਡੀ ... ਰਾਗ ਵੀ! ਇਸੇ ਦੀ ਸਾਧਨਾ

ਕਰਦੀਆਂ...

ਨੇਹਰਾ: ਕਾਮਰੂਪ ਚੱਲਿਆਂ ਚੇਲਿਆ, ਸੰਭਲ ਕੇ ਰਹੀਂ ਰਤਾ!

(ਹਸਦੀਆਂ ਜਾਂਦੀਆਂ ਹਨ।

ਮਰਦਾਨਾ: (ਉਦਾਸ ਹੋ ਜਾਂਦਾ ਹੈ) ...ਉਹ ਦੇਹ ’ਤੇ ਚੜਿਆ ਕਾਮ ਉਤਾਰਨ

ਚੱਲੀਆਂ ਸਨ ...ਤਾਂ ਜੋ ਤਾਜ਼ਾ ਦੁਮ ਦੇਹ...ਗਾਹਕਾਂ ਨੂੰ ਮਿਲ ਸਕੇ।

ਕੇਹੀ ਅਨੌਖੀ ਸਾਧਨਾ ਸੀ! ਮਨ ਕਿਉਂ ਤਾਜ਼ਾ ਦਮ ਨਹੀਂ ਹੁੰਦਾ ...

ਕਦੇ!

(ਕਬਾਈਲੀ ਸੰਗੀਤ ਸ਼ੁਰੂ ਹੁੰਦਾ ਹੈ ਤੇ ਕੋਚੀ ਕਬੀਲੇ ਦੇ ਲੋਕ ਆ ਕੇ

ਮਰਦਾਨੇ ਨੂੰ ਘੇਰਦੇ ਹਨ! ਉਨ੍ਹਾਂ ਦੀਆਂ ਅੱਖਾਂ ਸੁੱਜੀਆਂ ਤੇ ਲਾਲ ਹਨ,

ਕਪੜਿਆਂ ਨੂੰ ਲਟਕਦੀਆਂ ਰੰਗ ਬਰੰਗੀਆਂ ਡੋਰਾਂ! ਕਾਮਾਖਿਆ ਦੇਵੀ ਦੇ

ਜੈਕਾਰੇ!)

ਮਰਦਾਨਾ: (ਬੁਰੀ ਤਰ੍ਹਾਂ ਘਬਰਾਇਆ ਹੈ) ਬਾਬਾ...! ਇਹ ਕਿੱਥੇ ਲੈ ਆਇਆਂ!

ਕੋਰਸ: ਕਬਾਈਲੀ ਲੋਕਾਂ ਦੀਆਂ ਥਿਰਕ ਨਾਲ ਤਾਲ ਦੇਂਦੀ ਉਹ ਇਲਾਹੀ

60