ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਮਰਦਾਨਾ: ਪਰ ਮੈਂਨੂੰ ਇਸੇ ਬਹਾਨੇ ਮਰਾਸਣ ਯਾਦ ਆ ਗਈ! (ਚੁੱਪ ਹੁੰਦੈ....,

ਮਨਾਂ ਦਾ ਕੋਈ ਭੇਤ ਨਹੀਂ, ਅਚਾਨਕ ਕਿਤੇ ਵੀ ਤਲਵੰਡੀ ਦੇ ਖੇਤ ਯਾਦ

ਆਉਣ ਲੱਗਦੇ। ਦੱਖਣ 'ਚ ਇੱਕ ਥਾਂ ਮਨਸੁਖ ਮਿਲ ਪਿਆ। ਰੱਜ

ਰੱਜ ਪੰਜਾਬੀ ਬੋਲੀ ਉਸ ਨਾਲ! ਵਪਾਰ ਕਰਦਾ ਉਹ ਏਧਰ ਆ

ਨਿਕਲਿਆ ਸੀ। ਕਹਿੰਦਾ ...

ਕੋਰਸ: "ਸੱਚਾ ਵਪਾਰੀ ਤਾਂ ਤੂੰ ਈ ਐਂ ਮਰਦਾਨਿਆ... ਗੁਰੂ ਦੇ ਨਾਲ ਐਂ!

(ਚੁੱਪੀ)

ਮਰਦਾਨਾ: ਉਨ੍ਹਾਂ ਸਾਧਾਂ ਦੇ ਬੋਲ ਮੁੜ ਗੂੰਜੇ: "ਦੁਆਰ 'ਤੇ ਕੋਈ ਬੈਠਣ ਥੋੜੀ

ਆਉਂਦਾ!' (ਹੌਂਕਾ) ਮਨਮੁਖਾ...। ਮੈਂ ਤਾਂ ਲਗਦੈ... ਬਸ ਪਿਠ ਈ

ਪਛਾਣੀ ਐ ਬਾਬੇ ਦੀ!

ਕੋਰਸ: ਬਾਬੇ ਦਾ ਹਾਸਾ ਮਰਦਾਨੇ ਨੂੰ ਰਬਾਬ ਵਾਂਗ ਸੁਣਿਆ: "ਵਗਦੇ ਪਾਣੀਆਂ

ਦੀ ਪਿਠ ਨਹੀਂ ਹੁੰਦੀ ਮਰਦਾਨਿਆ..., ਸਭ ਘੁਲਿਆ...ਮੀਤਾ।"

ਮਰਦਾਨਾ: ਬਾਬੇ ਸੁਣ ਲਿਆ ਸੀ..., ਅਣ-ਬੋਲਿਆ ਈ।

(ਫੇਰ ਮਸਤੀ 'ਚ ਤੁਰਨ ਲਗਦਾ ਹੈ)

ਕਿੰਨੀ ਦੇਰ ਇਹ ਰਸ ਅੰਦਰ ਘੁਲਿਆ ਰਿਹਾ।

(ਹੌਲੀ ਹੁੰਦਾ ਹੈ।)

ਬਾਬੇ ਦੀ ਤੋਰ ਹੋਲੀ ਹੋਈ, ਹਵਾ 'ਚ ਕੇਹੀ ਅਜਬ ਸੁਗੰਧ!

ਕੋਰਸ: " ਇਹ ਪ੍ਰੇਮ ਸੁਗੰਧੀਏ ਮਰਦਾਨਿਆ! ਇਹ ... ਸੋਰਠ ਦੇਸ, ਸੋਰਠ ਤੇ

ਬੀਜਾ...।"

(ਮਰਦਾਨਾ ਚੁਫੇਰੇ ਦੇਖਦਾ ਹੈ)

ਕੋਰਸ: "ਇੱਕ ਵਾਰ ਸੋਰਠ ਤਾਂ ਵਜਾ ਮਰਦਾਨਿਆ....ਮੁੱਹਬਤਾਂ ਦੀ ਖਾਤਿਰ!"

(ਕੁਝ ਦੇਰ ਰਬਾਬ 'ਤੇ ਉਹ ਰਾਗ ਵੱਜਦਾ ਹੈ ਜਿਸਦੇ ਨਾਲ ਮਰਦਾਨਾ

ਮਸਤਾਨਾ ਹੋਇਆ ਤੁਰਦਾ ਹੈ। ਰਬਾਬ ਦੇ ਰੁਕਦਿਆਂ ਈ ਉਹ ਵੀ ਰੁਕ

ਜਾਂਦਾ ਹੈ।)

ਮਰਦਾਨਾ: ਬਾਬਾ ਰੁਕਿਆ, ਮੂਹਰੇ ਗੁਫਾ ਭਰਥਰੀ ਦੀ..., ਤੇ ਸਫਰਾਂ ਦਾ ਝੰਬਿਆ

ਬਾਬਾ, ...ਲਗਿਆ ਭਰਥਰੀ ਸਾਹਮਣੇ ਈ ਖੜਾ। (ਰਬਾਬ ਫੇਰ ਸ਼ੁਰੂ

67