ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਬੋਲ ਮਰਦਾਨਿਆ' ਦਾ ਨਾਟਕੀ ਰੂਪ

ਬਲਰਾਮ ਲੰਬੇ ਸਮੇਂ ਤੋਂ ਨਾਵਲ 'ਬੋਲ ਮਰਦਾਨਿਆ' ਨਾਲ ਜੁੜਿਆ ਹੈ। ਇਸ ਤੋਂ ਪਹਿਲਾਂ ਉਸਨੇ ਇਸਦਾ ਹਿੰਦੀ ਅਨੁਵਾਦ ਵੀ ਕੀਤਾ, ਅਤੇ ਹੁਣ ਇਸ ਨਾਵਲ ਦਾ ਨਾਟਕੀ ਰੂਪ ਲਿਖਿਆ ਹੈ। ਮੈਨੂੰ ਖੁਸ਼ੀ ਹੈ ਕਿ ਇਸ ਨਾਵਲ ਦਾ ਨਾਟਕੀ ਰੂਪ ਵੀ ਬਲਰਾਮ ਨੇ ਕੀਤਾ ਹੈ। ਅਸੀਂ ਆਪਸ ਵਿੱਚ ਵੀ ਇਸ ਨਾਟਕ ਬਾਰੇ ਵਿਚਾਰ-ਵਿਟਾਂਦਰਾ ਕਰਦੇ ਰਹੇ ਹਾਂ। ਭਾਵੇਂ ਨਾਟਕੀ ਵਿਧੀ ਵਿਧਾਨ ਦਾ ਮੈਂ ਜਾਣਕਾਰ ਨਹੀਂ ਹਾਂ; ਫਿਰ ਵੀ ਮੇਰੇ ਲਈ ਇਹ ਤਸੱਲੀ ਦੀ ਗੱਲ ਸੀ ਕਿ ਬਲਰਾਮ ਕੋਲ ਉਹ ਸੂਝ ਹੈ ਜਿਸ ਦੁਆਲੇ ਇਹ ਨਾਵਲ ਘੁੰਮਦਾ ਹੈ। ਇਸ ਸੂਝ ਨੂੰ ਨਾਟਕੀ ਰੂਪ ਵਿੱਚ ਕਿਥੇ ਤੇ ਕਿਵੇਂ ਜੀਵਤ ਰੱਖਣਾ ਹੈ; ਇਹ ਜਿੰਮੇਵਾਰੀ ਹੁਣ ਬਲਰਾਮ ਕੋਲ ਸੀ। ਇਸ ਜਿੰਮੇਵਾਰੀ ਨੂੰ ਨਿਭਾਉਂਦਿਆਂ ਬਲਰਾਮ ਨੇ ਇਹਦੇ ਨਾਟਕੀ ਰੂਪ ਵਿੱਚ ਕਾਫ਼ੀ ਕੁਝ ਨਵਾਂ ਸਿਰਜਿਆ ਹੈ। ਜਿਸ ਦੀ ਸਿਰਜਣਾ ਤੋਂ ਬਿਨਾਂ ਇਹਨੇ ਨਾਟਕੀ ਰੂਪ ਵਿੱਚ ਨਹੀਂ ਸੀ ਢਲਣਾ।

ਨਾਵਲ ਕੋਲ ਨਾਟਕ ਨਾਲੋਂ ਕਿਤੇ ਜਿਆਦਾ ਖੁੱਲਾਂ ਲੈਣ ਦੀ ਆਜ਼ਾਦੀ ਹੁੰਦੀ ਹੈ। ਨਾਵਲ ਸ਼ਬਦਾਂ ਰਾਹੀਂ ਅਸੀਮਤ ਸਟੇਜ ਸਿਰਜ ਸਕਦਾ ਹੈ। ਪਰ ਨਾਟਕ ਨੇ ਆਖ਼ਰ ਸਟੇਜ ਉੱਤੇ ਆ ਕੇ ਹੀ ਨਿਭਣਾ ਹੁੰਦਾ ਹੈ। ਆਪਣੀ ਗੱਲ ਕਹਿਣ ਤੇ ਵਿਖਾਉਣ ਲਈ ਉਹ ਨਾਵਲ ਜਿਹੀਆਂ ਖੁੱਲਾਂ ਨਹੀਂ ਮਾਣ ਸਕਦਾ। ਇਨ੍ਹਾਂ ਸਾਰੀਆਂ ਬੰਦਿਸ਼ਾਂ ਵਿੱਚੋਂ ਗੁਜ਼ਰਦਿਆਂ ਬਲਰਾਮ ਨੇ ਇਸ ਨਾਟਕ ਵਿੱਚ ਬਹੁਤ ਸਾਰੇ ਨਵੇਂ ਰਾਹ ਤੇ ਵਿਧੀਆਂ ਸਿਰਜੀਆਂ ਹਨ। ਇਨ੍ਹਾਂ ਵਿਧੀਆਂ ਨੂੰ ਸਿਰਜਦਿਆਂ ਉਹਨੇ ਆਪਣੀ ਸਿਰਜਣਾਤਮਿਕ ਪ੍ਰਤਿਭਾ ਵਿਖਾਈ ਹੈ। ਇਸ ਨਾਵਲ ਵਿੱਚ ਬਹੁਤ ਸਾਰੇ ਦ੍ਰਿਸ਼ ਅਜਿਹੇ ਸਨ ਜਿਥੇ ਨਾਵਲ ਆਪਣੀ ਗੱਲ ਵੱਖਰੇ ਢੰਗ ਨਾਲ ਕਹਿਣ ਦੀ ਕੋਸ਼ੀਸ਼ ਕਰਦਾ ਹੈ। ਪਰ ਇਹੋ ਗੱਲ ਸਟੇਜ ਉੱਤੇ ਲਿਆਉਣ ਦੀਆਂ ਬਹੁਤ ਸਾਰੀਆਂ ਤਕਨੀਕੀ, ਸਮਾਜਿਕ ਤੇ ਧਾਰਮਿਕ ਬੰਦਿਸ਼ਾਂ ਸਨ। ਇਨ੍ਹਾਂ ਰੁਕਾਵਟਾਂ ਨੂੰ ਵਾਰ-ਵਾਰ ਦੂਰ ਕਰਦਿਆਂ ਬਲਰਾਮ ਨੇ ਆਪਣੀ ਸੂਝ ਨਾਲ ਉਹਦੇ ਲਈ ਨਵਾਂ ਰਾਹ ਕੱਢਿਆ।

ਭਾਵੇਂ ਉਹਨੇ ਇਸ ਨਾਵਲ ਦੇ ਪਾਤਰ ਆਨੰਦ ਨੂੰ ਨਾਵਲ ਨਾਲੋਂ ਲੰਬਾ