ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਹੌਲੀ-ਹੌਲੀ ਰੌਸ਼ਨੀ ਹੁੰਦੀ ਹੈ। ਨਾਨਕੀ ਦੀ ਆਵਾਜ਼ ਆਉਂਦੀ ਹੈ:

ਵੀਰ ਆ ਗਏ! ਵੀਰ ਆ ਗਏ। ਕੱਚੀ ਲੱਸੀ ਦਾ ਛਿੜਕਾ ਕਰਾਓ!

ਮੰਚ 'ਤੇ ਚਹਿਲ ਪਹਿਲ ਹੋ ਜਾਂਦੀ ਹੈ। ਮਾਸ਼ਕੀ ਆਉਂਦੇ ਹਨ। ਇੱਕ

ਪਾਸਿਓਂ ਨਾਨਕੀ ਥਾਲ ਲਈ ਆਉਂਦੀ ਹੈ।)

ਨਾਨਕੀ: (ਖੁਸ਼ੀ 'ਚ) ਮਨਸੁਖ ਕਿੱਥੇ ਐ।

ਕੋਰਸ 1: ਉਹਨੂੰ ਤਾਂ ਜੀ...ਪਾਂਧੇ ਵੱਲ ਭੇਜਿਆ, ਹਵਨ ਹੋਏਗਾ ...

ਨਾਨਕੀ: ਅੱਛਾ ਅੱਛਾ! ਹਲਵਾਈ ਵੱਲ ਕੌਣ ਗਿਆ, ਘੁੰਗਣੀਆਂ ਬਨਾਉਣੀਆਂ

ਮਿੱਠੀਆਂ ਤੇ ਸ਼ੀਰਨੀ...। ਨਾਲੇ ਸੁਲਖਣੀ ਭਾਬੀ ਨੂੰ ਕਹੋ ਬਾਹਰ ਆਵੇ!

(ਰਬਾਬ ਵੱਜਦੀ ਹੈ। ਨਾਨਕੀ ਦੌੜ ਕੇ ਅਗਾਂਹ ਹੁੰਦੀ ਹੈ, ਮਰਦਾਨੇ ਨੂੰ

ਦੇਖ ਕੇ ਰੁਕ ਜਾਂਦੀ ਹੈ। ਵੀਰ...! (ਕੋਲ ਜਾਂਦੀ ਹੈ) ਬਾਰ੍ਹਾਂ ਸਾਲ

ਬਾਅਦ..,(ਟੋਹ ਕੇ ਦੇਖਦੀ ਹੈ) ਕਿੰਨੇ ਲਿੱਸੇ ਹੋ ਗਏ...।

(ਮਰਦਾਨਾ ਹੱਥ ਬੰਨੀ ਖੜਾ ਹੈ। ਉਸਦੀ ਨਜ਼ਰ ਪਿਛੋਕੜ 'ਚੋਂ ਝਾਕਦੇ

ਇੱਕ ਸਾਏ 'ਤੇ ਪੈਂਦੀ ਹੈ, ਨਾਨਕੀ ਉਸ ਪਾਸੇ ਮੁੜ ਕੇ ਦੇਖਦੀ ਹੈ ਤੇ

ਫੇਰ ਮਰਦਾਨੇ ਦੇ ਪਿੱਛੇ ਦੇਖਦੇ ਹੈ।)

ਨਾਨਕੀ: ਵੀਰ ਕਿੱਥੇ ਐ?

ਚੁੱਪੀ!

ਮਰਦਾਨਾ: (ਝਿਜਕਦੇ ਹੋਏ) ਉਹ ਤਾਂ...। ਬਰੋਟੇ ਹੇਠਾਂ ਈ

ਨਾਨਕੀ: ਸਫ਼ਰ ਕੱਟਿਆ ਨਹੀਂ ਹਾਲੇ..., ਬਾਰ੍ਹਾਂ ਸਾਲ ਬਾਦ ਵੀ ਘਰ ਆਉਣ ਨੂੰ

ਜੀ ਨਹੀਂ ਕੀਤਾ...

(ਮਰਦਾਨਾ ਦੇਖਦਾ ਹੈ, ਪਰਦੇ ਪਿਛਲਾ ਸਾਇਆ ਅੰਦਰ ਵੱਲ ਨੂੰ ਮੁੜ

ਜਾਂਦਾ ਹੈ।)

ਨਾਨਕੀ: ਕਿਹੜਾ ਬਰੋਟਾ?

70