ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਮਰਦਾਨਾ: (ਤੁਰਦੇ ਤੁਰਦੇ) ਕਿੰਨੀ ਦੇਰ ਤਾਈਂ ਉਹ ਆਵਾਜ਼ ਪਿੱਛਾ ਕਰਦੀ

ਰਹੀ...

ਨਾਨਕੀ ਦੀ ਆਵਾਜ਼: ਵੀਰਨੋਂ ਤਲਵੰਡੀ ਵਿਚ ਦੀ ਜਾਇਓ... ਨਹੀਂ...ਯਾਤਰਾ

ਪੂਰੀ ਨੀ ਹੋਣੀ!"

(ਚੁੱਪੀ)

ਮਰਦਾਨਾ: ਤਲਵੰਡੀ ਵੜਦਿਆਂ ਈ...ਮੋਹਰਿਓ...ਮਾਸੀ ਦੌਲਤਾਂ...(ਜਿਵੇਂ ਕਿਸੇ

ਨੂੰ ਦੇਖ ਕੇ ਚੁੱਪ ਹੋ ਜਾਂਦਾ ਹੈ।

ਕੋਰਸ ਚੋਂ ਇੱਕ ਜਣਾ: ਆਹਾਹਾ ਹਾਅ ਵੇਖ ਲਓ, ਵੇਖ ਲਓ...ਤਲਵੰਡੀ ਵਾਲਿਓ...

ਆ ਗਈਆਂ ਮਾਵਾਂ ਦੀਆਂ ਭੁੱਲਾਂ!

ਕੋਰਸ ਖੁੱਲ ਕੇ ਹੱਸਦਾ ਹੈ।

ਮਰਦਾਨਾ: (ਹੱਸਦੇ ਹੋਏ) ਵੇਖ ਲੈ ਬਾਬਾ... ਆਹ ਕਦਰ ਐ ਆਪਣੀ ਤਲਵੰਡੀ

'ਚ।

(ਇੱਕ ਥਾਂ 'ਤੇ ਬੈਠ ਕੇ ਜਗਾਹ ਨੂੰ ਹੱਥ ਨਾਲ ਛੁਂਹਦਾ ਹੈ 1) ਬਾਬਾ ਭੁੰਜੇ

ਈ ਬੈਠਾ ਸੀ, ਮਾਤਾ ਤ੍ਰਿਪਤਾ ਦੇ ਅਥਰੂਆਂ ਨੂੰ ਧਰਤੀ 'ਚ ਸਿੰਮਦਾ

ਵੇਖਦਾ।

(ਤੇ ਫੇਰ ਦੂਜੇ ਪਾਸੇ ਦੇਖਦਾ ਹੈ। ਥੱਕਿਆ ਜਿਹਾ ਉੱਠਦਾ ਹੈ) ਅੰਮੀ ਦੀ

ਕਬਰ 'ਤੇ ਸਿਜਦਾ ਕੀਤਾ...ਕੱਠਿਆਂ! (ਆਕਾਸ਼ ਵੱਲ ਦੇਖਦਾ ਹੈ)

ਬੱਦਲ ਪਤਾ ਨੀ ਕਿੱਥੋਂ ਘਿਰ ਆਏ ਸਨ।

(ਰਬਾਬ ਵੱਜਦੀ ਹੈ। ਕੋਰਸ ਮਰਦਾਨੇ ਦੀ ਰਬਾਬ ਨੂੰ ਹਰੀ ਪੱਟੀ

ਲਪੇਟਦਾ ਹੈ।)

(ਆਕਾਸ਼ ਵੱਲ ਦੇਖਦਾ ਤੁਰਦਾ ਹੈ) ਵੱਡੀਆਂ-ਵੱਡੀਆਂ ਡਿੰਗਾਂ ਭਰਦਾ

...ਆਕਾਸ਼ ਰੁੜ੍ਹ ਪਿਆ ਸੀ। ਪਹਿਲੀ ਵਾਰ ਕਿਸੇ ਨੇ ਰਬਾਬ ਨੂੰ ਹਾਜੀ

ਬਣਾਇਆ! (ਰਬਾਬ ਨੂੰ ਸਿਰੋਂ ਉੱਚਾ ਕਰਕੇ ਦੇਖਦਾ ਤੁਰਦਾ ਹੈ।)

ਕੋਰਸ 1: ਹਾਜੀ ਹੀ ਹੋ ਕੇ ਆਈਂ...ਹੋਰ ਕਿਤੇ ਮਰਾਸਣ ਨੂੰ... (ਸਾਰੇ ਖੁੱਲ੍ਹ ਕੇ

ਹਸਦੇ ਹਨ)

ਕੋਰਸ 2: ਚੁੱਪ ਕਰੋ ਓਇ! ਵੇਖਦੇ ਨਹੀਂ ਮੀਰ ਜੀ ਹੱਜ ਨੂੰ ਚੱਲੇ... ਸਿਰ 'ਤੇ

74