ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਰੌਸ਼ਨੀ ਮੁੜ ਕੋਰਸ 'ਤੇ ਹੁੰਦੀ ਹੈ।

ਕੋਰਸ: ਬਾਬੇ ਦੀ ਪਿੱਠ ਮੁਸਕਰਾਉਂਦੀ! ਉਸਦਾ ਜਲੌਅ ਈ ਵੱਖਰਾ...ਸਫਰਾਂ

ਵਰਗੇ ਨੈਣ-ਨਕਸ਼ ਤੇ ਚੇਹਰਾ ਸਦਾ..ਠਹਿਰਿਆ ਪੜਾਵ। ਲੰਘਦੇ ਲੰਘਦੇ

ਕੁਝ ਪੀਰ ਸਿਰ ਨਿਵਾ ਜਾਂਦੇ!

ਮਰਦਾਨਾ: ਆ ਗਿਆ... ਹਿੰਗਲਾਜ... ਠਾਠਾਂ ਮਾਰਦਾ! ਰਾਤ ਦਰਿਆ ਕੰਢੇ ਇਕ

ਮੰਦਰ 'ਚ ਕੱਟੀ। ਹਿੰਦੂ ਕਹਿੰਦੇ... ਕਾਲੀ ਏ...ਤੇ ਮੁਸਲਮਾਨ

"ਨਾਨੀ ਦੇਵੀਂ"। ਹਿੰਗਲਾਜ ਤੋਂ ਸੋਨਮਿਆਨੀ, ਕਲਹਟ, ਅਦਨ ਤੋਂ

ਜੱਦਾ ਤੇ ਫੇਰ ਹਾਜੀਆਂ ਦੀ ਬੰਦਰਗਾਹ...

ਕੋਰਸ: ..."ਅਲਅਸਵਦ"!

ਮਰਦਾਨਾ: ਇੱਕ ਦਿਸ਼ਾ ਵੱਲ ਦੇਖਦੇ ਹੋਏ ਬਾਬਾ ਸ਼ਾਂਤ ਪਾਣੀਆਂ 'ਤੇ ਪੰਛੀਆਂ

ਦੇ ਪਰਾਂ ਦੇ ਹਿਲੋਰ ਦੇਖ ਰਿਹਾ ਸੀ ਕਿ ਚੁਫੇਰਿਓਂ ਸ਼ੋਰ ਉਠਿਆ:

ਕੋਰਸ: ਦਾਰ ਉਲ ਇਸਲਾਮ, ਦਾਰ ਉਲ ਇਸਲਾਮ!

ਮੋਮਿਨਾਂ ਦੀ ਧਰਤੀ ਆ ਗਈ -2-।

(ਕੁਝ ਲੋਕ ਖੁਸ਼ੀ 'ਚ ਇੱਕ ਦੂਜੇ ਨੂੰ ਗਲੇ ਲਾਉਂਦੇ ਹਨ, ਮੁਬਾਰਕਬਾਦ

ਦਿੰਦੇ ਹਨ ਤੇ ਵਿਚ-ਵਿਚ ਉਨ੍ਹਾਂ ਵੱਲ ਵੀ ਦੇਖਦੇ ਹਨ। ਇੱਕ ਨੁੱਕਰ

ਵਿਚ ਕੁਝ ਲੋਕ ਇਕੱਠੇ ਹੋਣ ਲਗਦੇ ਹਨ। ਮਰਦਾਨਾ ਆਪਣੀ ਪੋਟਲੀ

ਖੋਲ੍ਹਦਾ ਹੈ। ਰੌਸ਼ਨੀ ਸਿਰਫ਼ ਲੋਕਾਂ ਵਾਲੇ ਸਰਕਲ 'ਤੇ ਸਿਮਟਦੀ ਹੈ।

ਉਹ ਖੁਸਰ ਫੁਸਰ ਕਰ ਰਹੇ ਹਨ। ਮਰਦਾਨੇ ਵਾਲੇ ਸਰਕਲ 'ਚ ਸਿਰਫ

ਰਬਾਬ, ਕਲਮ-ਦਵਾਤ ਤੇ ਕੁਝ ਕਿਤਾਬਾਂ ਪਈਆਂ ਹਨ, ਉੱਥੇ ਹਲਕੀ

ਰੌਸ਼ਨੀ ਹੈ। ਦੂਜੇ ਪਾਸੇ ਸ਼ੋਰ ਦੇ ਨਾਲ-ਨਾਲ ਰੌਸ਼ਨੀ ਵਧਦੀ ਹੈ ਨਾਲ ਹੀ

77