ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਜੀਵਨ ਸ਼ਾਹ: (ਉਸ ਪਾਸੇ ਵੱਲ ਮੂੰਹ ਕਰਕੇ ਠੀਕ ਐ; ਪਰ ਇੰਨਾ ਸੁਣ

ਲਓ..., ਮੱਕੇ ਦੀ ਹੱਦ ਵਿਚ ਸਾਜ਼ ਨਹੀਂ ਵੱਜਣ ਦੇਣਾ ਮੈਂ।

(ਜਾਂਦਾ ਹੈ। ਬਾਕੀ ਲੋਕ ਮੁਸਕਰਾਉਂਦੇ ਹੋਏ ਵੱਖ ਵੱਖ ਦਿਸ਼ਾਵਾਂ 'ਚ

ਜਾਣ ਲੱਗੇ ਰੁੱਕ ਜਾਂਦੇ ਹਨ।)

(ਰੌਸ਼ਨੀ ਹੁਣ ਰਬਾਬ ਤੇ ਕਲਮ-ਦਵਾਤ ਵਾਲੇ ਪਾਸੇ ਵਧਦੀ ਹੈ।)

ਮਰਦਾਨਾ: (ਦਰਸ਼ਕਾਂ ਵੱਲ) ਬਾਬੇ ਨੇ ਸੱਦ ਮਾਰੀ, "ਰਬਾਬ ਵਜਾਓ ਓ ਹਾਜੀ

ਜੀ!"

(ਰਬਾਬ ਵੱਜਦੀ ਹੈ -- ਰਾਗ ਸਾਰੰਗ। ਝੂਮਦੇ ਖ਼ਾਦਿਮ ਆਉਂਦੇ ਹਨ।

ਬਹਾਉਦੀਨ ਤੇ ਅਬਦੁਲ ਆਉਂਦੇ ਹਨ ਤੇ ਉਸ ਥਾਂ ਨੂੰ ਗੌਰ ਨਾਲ ਦੇਖਦੇ

ਹਨ।)

ਬਹਾਉਦੀਨ: ਅਬਦੁਲ!

ਅਬਦੁਲ: ਜੀ ਮਖ਼ਦੂਮ ਸਾਹਿਬ!

ਬਹਾਉਦੀਨ: ਦਰਗਾਹ ਦਾ ਨਜ਼ਾਰਾ ਤਾਂ ਦਰਗਾਹ 'ਤੇ ਹੀ ਆਉਂਦੈ ਕੋਈ ਦੂਜੇ ਦੀ

ਥਾਂ ਨੀ ਖੜ ਸਕਦਾ!

(ਦੋਹੇਂ ਹੌਲੀ ਹੌਲੀ ਨੇੜੇ ਪਹੁੰਚਦੇ ਹਨ।)

ਬਹਾਉਦੀਨ: ਇੱਕ ਵਾਰ ਫੇਰ ਸੁਣਾਓ... ਜੋ ਮੈਂ ਹੁਣੇ ਸੁਣਿਆ!

(ਦੋਹੇਂ ਹੱਥ ਜੋੜ ਲੈਂਦੇ ਹਨ।)

ਫ਼ੇਡ ਆਊਟ

79