ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਰੌਸ਼ਨੀ ਹੁੰਦੀ ਹੈ ਤਾਂ ਕਾਫ਼ਿਲੇ ਤੁਰੇ ਜਾਂਦੇ ਦਿਖਾਈ ਪੈਂਦੇ ਹਨ। ਮਰਦਾਨਾ

ਵੀ ਦਾਖਿਲ ਹੁੰਦਾ ਹੈ। ਕਾਹਲੀ ਕਾਹਲੀ ਤੁਰਦੇ ਹੋਏ।)

ਕੋਰਸ: ਹਾਜੀਆਂ ਦੇ ਰਾਹ ਪਿੱਛੇ ਰਹਿ ਰਹੇ ਸੀ! ਬਾਬਾ ਤੁਰਿਆ ਜਾਂਦਾ। ਧੌੜੇ ਦੀ

ਜੁੱਤੀ ਵਾਰ-ਵਾਰ ਰੇਤ ਨਾਲ ਭਰਦੀ ਤੇ ਖਾਲੀ ਹੋ ਜਾਂਦੀ। ਮਰਦਾਨਾ

ਮੁੜ ਪਿੱਛੇ ਰਹਿ ਗਿਆ ਸੀ।

ਮਰਦਾਨਾ: ਬੜਾ ਦਿਲ ਕਰਦਾ ਕਿ ਮੋਹਰੇ ਹੋ ਕੇ ਦੇਖਾਂ...ਹੱਜ ਤੋਂ ਬਾਅਦ ਬਾਬਾ

ਹੋਰ ਵੀ ਸੋਹਣਾ ਲਗਦਾ ਸੀ! ਪਰ ਸੰਸਾਰ ਉਵੇਂ ਦਾ ਉਵੇਂ ਸੀ!

(ਆਸਮਾਨ ਵੱਲ ਦੇਖ ਕੇ ਸਾਹ ਲੈਂਦਾ ਹੈ।)

ਕੋਰਸ: ਮੋਮਨ ਈ ਏਥੇ ਮੋਮਿਨਾਂ ਦੇ ਗਲ ਲਾਹ ਦਿੰਦੇ, ਮਸੀਤਾਂ ਤੋੜਦੇ..ਇਮਾਮਾਂ

ਨੂੰ ਫਾਹੇ ਟੰਗ ਦਿੰਦੇ। ਪੁਰਾਣੇ ਨਾਲ ਇਕ ਸਵਾਲ ਹੋਰ ਜੁੜ ਗਿਆ...

ਮਰਦਾਨਾ: "ਸ਼ੀਆ ਜਾਂ ਸੁੰਨੀ...?" ਪਤਾ ਨਹੀਂ ਬਾਬਾ ਅੱਕਦਾ ਕਿਉਂ ਨਹੀਂ।

(ਅੱਕਿਆ ਬੈਠ ਜਾਂਦਾ ਹੈ)

ਦੂਰੋਂ ਆਵਾਜ਼: ਓ ਰੀ ਮਾਣਸ ਕੀ ਗਹਿਰਾਈ,

ਨਾ ਲਖੀ ਜਾਈ ਨਾ ਕਹੀ ਜਾਈ,

ਓ ਰੀ ਮਾਣਸ ਕੀ ਗਹਿਰਾਈ!

(ਮਰਦਾਨਾ ਚੌਂਕ ਕੇ ਆਵਾਜ਼ ਦੀ ਦਿਸ਼ਾ ਵੱਲ ਦੇਖਦਾ ਹੈ ਤੇ ਫੇਰ ਰਬਾਬ

ਵੱਲ; ਤੇ ਫੇਰ ਆਪੇ ਹੱਸ ਪੈਂਦਾ ਹੈ।)

ਫਕੀਰ: (ਦੂਰੋਂ ਆਵਾਜ਼ ਓ ਭਾਈ ਮੋਮਨਾਂ...ਰੁਕੀੰ ਜ਼ਰਾ! (ਨੇੜੇ ਆਉਂਦਾ, ਤੁਰਦੇ

ਤੁਰਦੇ) ਦੇਖ ਗੁਰਭਾਈ...

ਮਰਦਾਨਾ: (ਹੈਰਾਨੀ ਨਾਲ ਗੁਰਭਾਈ!

ਫਕੀਰ: ਗੱਲ ਸਮਝ! ਸਮਝਾਉਣ ਦਾ ਸਮਾਂ ਹੈ ਨੀ ਮੇਰੇ ਕੋਲ। ਮੈਂ ਮੱਕੇ ਤੋਂ ਈ

82