ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰਦਾਨਾ: ਅਜੀਬ ਸੀ ...ਬਾਬੇ ਨੂੰ ਦੇਖ ਕੇ ਵੀ ਕੋਈ ਡਰ ਸਕਦਾ ਹੈ! ਉਹ ਚੁਪ

ਕਰ ਗਏ ਸਨ, ਪਰ ਮੇਰੇ ਅੰਦਰ ਤੁਫ਼ਾਨ ਉੱਠ ਖੜਿਆ ਸੀ। (ਬੋਝਲ

ਜਿਹਾ ਉੱਠ ਕੇ ਆਲੇ-ਦੁਆਲੇ ਦੇਖਦਾ ਹੈ।

(ਰਬਾਬ ਵੱਜਦੀ ਹੈ। ਮਰਦਾਨਾ ਗਠੜੀ ਚੁੱਕ ਤੁਰ ਪੈਂਦਾ ਹੈ। ਜੋਗੀ

ਤੇ ਹਾਜੀ ਮਰਦਾਨੇ ਵੱਲ ਨੀਝ ਲਾ ਕੇ ਦੇਖਦੇ ਰਹਿੰਦੇ ਹਨ ਤੇ ਫੇਰ ਪਿੱਛੇ

ਤੁਰ ਪੈਂਦੇ ਹਨ।

(ਮੱਧਮ ਰੋਸ਼ਨੀ 'ਚ ਲੋਕਾਂ ਦੇ ਨਾਲ-ਨਾਲ ਆਵਾਜ਼ਾਂ ਵੀ ਲੰਘਦੀਆਂ ਹਨ

ਜੋ ਦੂਰੋਂ ਆ ਰਹੀਆਂ ਲਗਦੀਆਂ ਹਨ।

1: ਹਿੰਦੂਆਂ 'ਚ ਹੈ ਨੀ ਤਾਕਤ ਜਿਹਾਦ ਦੀ।

2: ਸੰਗ ਮੰਨ! ਪੁਰਖੇ ਨੇ ਤੇਰੇ ਵੀ!

1: (ਗੁੱਸੇ 'ਚ) ਆਹੋ...,ਅੰਗੂਠੇ ਤਾਂ ਲੁਹਾ ਛੱਡੇ..., ਲੜੀਏ ਕਿਵੇਂ?

ਚੁੱਪੀ!

(ਮਰਦਾਨਾ ਸਿਰ ਮਾਰਦਾ ਤੁਰਿਆ ਹੈ ਜਿਵੇਂ ਸੁਣ ਰਿਹਾ ਹੋਵੇ। ਜੋਗੀ ਤੇ

ਹਾਜੀ ਵੀ ਥੋੜਾ ਪਿੱਛੇ ਸਭ ਸੁਣਦੇ ਤੁਰੇ ਆਉਂਦੇ ਹਨ। ਆਵਾਜ਼ਾਂ ਦੂਰ

ਹੁੰਦੀਆਂ ਹਨ। ਮਰਦਾਨੇ ਦੀ ਤੋਰ 'ਚ ਥਕੇਵਾਂ ਝਲਕਦਾ ਹੈ। ਕਈ ਹੋਰ

ਰਾਹੀ ਚੁਪ ਚਾਪ ਲੰਘਦੇ ਹਨ, ਇੱਕ-ਦੂਜੇ ਤੋਂ ਨਜ਼ਰਾਂ ਬਚਾਉਂਦੇ ਹੋਏ।)

ਮਰਦਾਨਾ: ਆਵਾਜ਼ਾਂ ਨਾਲ... ਰਾਹ ਲੰਮੇ ਹੋ ਗਏ। ਸਭ ਨਜ਼ਰਾਂ ਬਚਾ ਬਚਾ ਲੰਘਦੇ

... ਕੁਝ ਲੁਕਾਉਂਦੇ! (ਸਾਹਮਣੇ ਦੇਖਦਾ ਹੈ ਤੇ ਹੱਸ ਪੈਂਦਾ ਹੈ, ਹਾਜੀ ਤੇ

ਜੋਗੀ ਵੀ ਪਿੱਛੇ ਆ ਖੜਦੇ ਹਨ।) ਹਾਜੀ: ਓ... ਏ ਬਾਬਾ ਕੀ ਕਰ

ਰਿਹੈ ... ਜੋਗੀ: ਇੰਨੀ ਨੀਝ ਨਾਲ ....ਦੋਹੇਂ: ਨੇੜੇ ਹੋ ਕੇ ਦੇਖਦੇ ਹਨ

(ਮੰਚ 'ਤੇ ਇੱਕ ਗੇੜਾ ਲਾ ਕੇ ਫੇਰ ਇੱਕ ਜਗ੍ਹਾ ਤੋਂ ਰੁਕ ਕੇ ਦੇਖਦੇ

ਹਨ। ਮਰਦਾਨਾ: ਬਾਬਾ... ਕਿੱਕਰ ਦੀ ਗੂੰਦ 'ਚ ਫਸੇ... ਕਾਡੇ ਦੀ

ਲੱਤ ਕੱਡ ਰਿਹਾ ਸੀ...,(ਗੌਰ ਨਾਲ ਦੇਖਦਾ ਹੈ। ਜਿਵੇਂ ਅਨਹਦ ਗਾ

ਰਿਹਾ ਹੋਵੇ! ਲੱਗਾ ... ਮੈਂ ਧਿਆਨ 'ਚ ਚਲਾ ਗਿਆ ਹੋਵਾਂ!

(ਮਰਦਾਨਾ ਸਿਜਦੇ 'ਚ ਹੋ ਜਾਂਦਾ ਹੈ। ਜੋਗੀ ਤੇ ਹਾਜੀ ਉਸ ਵੱਲ ਦੇਖਦੇ ਹਨ।

84