ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਨਾਥ: (ਖਿਝ ਕੇ) ਤੂੰ...

(ਲੜਣ ਲਗਦੇ ਹਨ।)

ਮਰਦਾਨਾ: ਮਹਾਪੁਰਖੋ ਕੋਈ ਸਾਜ਼ਿੰਦਾ ਹੈ ਨਜ਼ਰਾਂ 'ਚ...

(ਹੈਰਾਨ ਹੋ ਕੇ ਉਸ ਵੱਲ ਦੇਖਦੇ ਰਹਿ ਜਾਂਦੇ ਹਨ।)

ਨਾਥ: ਲਓ! ਲੋਕ ਜਾਨ ਬਚਾਉਂਦੇ ਫਿਰਦੇ ਤੇ ਇਹ ਜੰਗ 'ਚ ਸਾਜ਼ ਚੁੱਕੀ ਫਿਰਦੇ।

ਨਾਥ 2: ਪਿੰਡਾਂ 'ਚ ਲੁਹਾਰ, ਤਖਾਣ ਨੀ ਰਹੇ, ਤੂੰ ਸਾਜਿੰਦੇ ਲਭਦੈ। (ਜਾਂਦੇ ਹੋਏ)

ਓਧਰ ਤੁਰ ਜਾ ਪੁੱਠੇ ਵੰਨੇ, ਹੈਗੀ ਏ ਬਸਤੀ ਜੇ ਵਸੀ ਹੋਈ ਹੁਣ

ਤਾਈਂ। (ਦੌੜ ਜਾਂਦੇ ਹਨ।)

(ਮਰਦਾਨਾ ਸਾਜ਼ ਲਈ ਖੜਾ ਹੈ। ਸ਼ੋਰ!)

ਫ਼ੇਡ ਆਊਟ

86