ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਰੋਸ਼ਨੀ ਹੁੰਦੀ ਹੈ। ਮਰਦਾਨਾ ਥੱਕਿਆ ਜਿਹਾ ਤੁਰ ਰਿਹਾ ਹੈ। ਕੋਰਸ 'ਚੋਂ ਇੱਕ

ਬੰਦਾ ਆ ਕੇ ਲੱਕੜੀ ਤਰਾਸ਼ਣ ਦੀ ਅਦਾਕਾਰੀ ਕਰਦਾ ਹੈ। ਮਰਦਾਨਾ

ਉਸਦੇ ਕੋਲ ਆ ਕੇ ਖੜਦਾ ਹੈ।)

ਤਰਖਾਣ: (ਬਿਨਾ ਉਸ ਵੱਲ ਦੇਖਿਆਂ ਕੰਬਦੇ ਹੱਥਾਂ ਨਾਲ ਲਿਆ ਫੜਾ, ਕੀ

ਕਰਾਉਣੈ ਤਿੱਖਾ ਤੂੰ।

(ਮਰਦਾਨਾ ਚੁੱਪ ਚਪੀਤੇ ਰਬਾਬ ਅੱਗੇ ਕਰ ਦਿੰਦਾ ਹੈ। ਰਬਾਬ ਫੜ ਕੇ

ਤਰਖ਼ਾਣ ਹੈਰਾਨੀ ਨਾਲ ਮਰਦਾਨੇ ਵੱਲ ਦੇਖਦਾ ਹੈ ਤੇ ਕੋਰਸ ਵਿੱਚ ਜਾ

ਕੇ ਤਾਰ ਲੈ ਕੇ ਆਉਂਦਾ ਹੈ। ਬੈਠਣ ਲਈ ਮੁੱਢ ਦਿੰਦਾ ਹੈ।)

ਤਰਖਾਣ: (ਹੌਂਕਾ) ਬਹਿ ਜਾ... | ਦੂਰੋਂ ਆਇਆਂ ਲਗਦੈ। (ਕੰਮ 'ਚ ਲਗ ਜਾਂਦਾ

ਹੈ।)

ਮਰਦਾਨਾ: (ਬੈਠਦੇ ਹੋਏ) ਸਫਰ ਤਾਂ ਹੁਣ ਕੁਝ ਨੀ ਕਹਿੰਦੇ..., ਪਰ ਤਾਰ ਟੁੱਟ

ਜਾਣ ਤਾਂ...। ਸਾਜ਼ ਭਾਰੀ ਹੋ ਜਾਂਦੈ।

(ਤਰਖਾਣ ਉਸ ਵੱਲ ਦੇਖਦਾ ਹੈ ਤੇ ਫੇਰ ਸਾਜ਼ ਠੀਕ ਕਰ ਕੇ ਉਸਨੂੰ

ਫੜਾਉਂਦਾ ਹੈ। ਮਰਦਾਨਾ ਤਾਰਾਂ ਨੂੰ ਟੋਹ ਕੇ ਵੇਖਦਾ ਹੈ।)

ਤਰਖ਼ਾਣ: (ਉਠਦੇ ਹੋਏ) ਬਸ ਇਹੋ ਆਖਰੀ ਹੁੰਦੀ ਸੀ, ਹੋਰ ਹੈ ਨਹੀਂ ਮੇਰੇ ਕੋਲ।

ਮਰਦਾਨਾ: (ਖ਼ੁਦ ਨਾਲ) ਉਹ ਤੰਦਾਂ ਤਾਂ ... ਤਲਵੰਡੀਓਂ ਮੱਕੇ ਤਾਈਂ ਜੁੜੀਆਂ ਸੀ

... ਭਾਈ। (ਜਾਣ ਲਗਦਾ ਹੈ।)

ਤਰਖ਼ਾਣ: (ਫੁਰਤੀ ਨਾਲ ਮੁੜਦਾ ਹੈ ਤੇ ਪਛਾਣਨ ਦੀ ਕੋਸ਼ਿਸ਼ ਕਰਦਾ ਹੈ।)

ਤਲਵੰਡੀਓਂ ....ਮੱਕਾ ਤੂੰ ਕਿਤੇ ਨਾਨਕ ਪੀਰ... ਦੇ ਨਾਲਦਾ ਤਾਂ

ਨਹੀਂ। (ਚੁੱਪੀ)

90