ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਉਸੇ ਧੁਨ 'ਚ ਹੀ ਮੁੜ ਹਲਕੀ-ਹਲਕੀ ਰੌਸ਼ਨੀ ਹੁੰਦੀ ਹੈ ਤਾਂ ਵੱਖ

ਵੱਖ ਕੋਨਿਆਂ ਵਿਚ ਜੋਗੀ ਤੇ ਇਕ ਫ਼ਕੀਰ ਖੱਪਰ ਲਈ ਖੜੇ ਹਨ।

ਕੁਝ ਲੋਕ ਲੁਕੇ ਨੇ ਤੇ ਮਰਦਾਨਾ ਇੱਕ ਪਾਸੇ ਨੀਂਵੀ ਪਾਈ ਬੈਠਾ ਹੈ।)

ਫਕੀਰ: ਖੈਰ ਮਾਈ, ਫ਼ਕੀਰ ਆਏ ਐ!

ਜੋਗੀ: ਭਿਛਿਆ ਮਾਤਾ! ਦੋ ਦਿਨਾਂ ਦੇ ਭੁੱਖੇ ਨੇ ਜੋਗੀ!

ਔਰਤ ਦੀ ਆਵਾਜ਼: ਸੰਤੋ ਅਸੀਂ ਐਸ ਵੇਲੇ ਗਜ਼ਾ ਨੀ ਪਾਂਦੇ ਹੁਣ! ਸਾਝਰੇ

ਆਇਆ ਕਰੋ, ਦਿਨ ਖੜੇ!

(ਫਕੀਰ ਤੇ ਜੋਗੀ ਹੌਂਕਾ ਭਰਦੇ ਹਨ। ਤੇ ਮਨ ਹੀ ਮਨ ਸੋਚਦੇ ਹੋਏ

ਤੁਰਦੇ ਤੁਰਦੇ ਇਕੱਠੇ ਹੋ ਜਾਂਦੇ ਹਨ, ਪਰ ਦੂਰ-ਦੁਰ ਹੋ ਕੇ ਚੱਲਦੇ

ਹਨ।)

ਜੋਗੀ: (ਫ਼ਕੀਰ ਵੱਲ ਦੇਖ ਕੇ ਮਨ ਹੀ ਮਨ ਬੜਬੜਾਂਦਾ ਹੈ) ਪੈਗੰਬਰ ਤੇ

ਇਮਾਮ ਨਾਲ ਅਸੀਂ ਤਾਂ ਨੀ ਸੀ ਲੜੇ ਜਾ ਕੇ! ਫ਼ੇ ਸਾਡਾ ਉਜਾੜਾ ਕਿਉਂ

ਫਕੀਰ: (ਚੋਰ ਅੱਖ ਨਾਲ ਜੋਗੀ ਵੱਲ ਦੇਖਦੇ ਹੋਏ) ਮੈਂ ਕਿਹੜਾ ਮਦੀਨੇ ਓਂ ਆ ਕੇ

ਉੱਜੜਿਆ ਆਂ। ਨਾਲਦਾ ਈ ਆਂ, ਕੋਈ ਪਛਾਣੇ ਤੇ...

(ਦੋਹੇਂ ਮੂੰਹ ਮੋੜ ਕੇ ਨਾਲ-ਨਾਲ ਬੈਠਦੇ ਹਨ। ਹੌਲੀ ਹੌਲੀ ਹੋਰ ਲੋਕ ਵੀ

ਨਾਲ ਆ ਕੇ ਬੈਠਦੇ ਹਨ। ਰਬਾਬ 'ਤੇ "ਸਰਮੁ ਧਰਮੁ ਦੁਪਿ ਛਪਿ

ਖਲੋਏ ਕੂੜੁ ਫਿਰੈ ਪਰਧਾਨ ਵੇ ਲਾਲੋਂ" ਦੀ ਧੁਨ ਵੱਜਦੀ ਹੈ। ਮੰਚ 'ਤੇ

ਬਹੁਤ ਘੱਟ ਰੌਸ਼ਨੀ ਹੈ।)

1: ਜੀਹਨੂੰ ਦੇਖੋ ਖਾਣ ਨੂੰ ਆਉਂਦਾ।

2: ਪਤਾ ਵੀ ਲਗਦਾ ਤੈਨੂੰ... ਕਿਹਾ ਕੀ ਏ ਕਿਸੇ ਨੇ...?

92