ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਕੁਝ ਲੋਕ ਲੁਕੇ ਹੋਏ ਹਨ ਤੇ ਵਿਚ ਵਿਚ ਝਾਤੀ ਮਾਰ ਕੇ ਦੇਖਦੇ ਹਨ।

ਗਾਉਣ ਵਾਲੀ ਮੰਡਲੀ ਨੀਵੀਂ ਪਾਈ ਲੰਘਦੀ ਹੈ, ਉਨ੍ਹਾਂ ਦੇ ਸਾਜ਼ ਬੰਨੇ

ਹੋਏ ਹਨ। ਰਬਾਬ ਦੀ ਆਵਾਜ਼ ਆਉਂਦੀ ਹੈ। ਉਹ ਇਸ ਤਰ੍ਹਾਂ ਪ੍ਰਭਾਵ

ਦਿੰਦੇ ਹਨ ਜਿਵੇਂ ਕੋਈ ਕੋਲੋਂ ਲੰਘਿਆ ਹੈ, ਰਾਹ ਛੱਡਦੇ ਹਨ। ਮਰਦਾਨੇ

ਨੂੰ ਵੇਖ ਕੇ)

ਗਾਇਕ: ਕੋਈ ਫ਼ਾਇਦਾ ਨੀ ਭਾਈ। ਅਸੀਂ ਟੱਕਰਾਂ ਮਾਰ ਆਏ ਹਾਂ...,

(ਮਰਦਾਨਾ ਤੁਰਿਆ ਜਾਂਦਾ ਹੈ। ਉੱਚੀ ਆਵਾਜ਼ 'ਚ ਗਾਉਣ ਵਜਾਉਣ

ਦਾ ਮਾਹੌਲ ਨੀ ਅੱਗੇ!

(ਮਰਦਾਨਾ ਰੁੱਕ ਕੇ ਪਿੱਛੇ ਦੇਖਦਾ ਹੈ। ਗਾਉਣ ਵਾਲੀ ਮੰਡਲੀ ਨਿਕਲ

ਜਾਂਦੀ ਹੈ। ਮਰਦਾਨਾ ਥਾਂ ਪਛਾਣਨ ਦੀ ਕੋਸ਼ਿਸ਼ ਕਰਦਾ ਹੈ। ਲੋਕ

ਗਰਦਨਾਂ ਕੱਢ ਕੇ ਦੇਖਦੇ ਹਨ।)

1: ਕੌਣ ਨੇ ?

2: ਸਿਪਾਹੀ ਤਾਂ ਦਿਖਦੇ ਨੀ।

3: ਨਾ ਸੂਹੀਏ ਲਗਦੇ।

1: ਫੇਰ ਇੰਨੀ ਬੇਪਰਵਾਹੀ!

(ਉਨਾ ਨੂੰ ਪਿਛਾਂਹ ਕਰਕੇ ਇਕ ਗਰਦਨ ਤੇਜੀ ਨਾਲ ਬਾਹਰ ਨਿਕਲਦੀ

ਹੈ।)

ਲਾਲੋ: ਬੇਪਰਵਾਹੀ! (ਤੇ ਮਰਦਾਨੇ ਨੂੰ ਪਛਾਣਦਾ ਹੈ। ਉੱਚੀ) ਗੁਰਭਾਈ!

ਮਰਦਾਨਾ: (ਹੈਰਾਨ) ਲਾਲੋ...!

(ਦੋਹੇਂ ਗਲੇ ਮਿਲਦੇ ਹਨ। ਬਾਕੀ ਲੋਕ ਵੀ ਬਾਹਰ ਆ ਜਾਂਦੇ ਹਨ।)

ਮਰਦਾਨਾ: ਮੇਰੇ ...ਲਾਲੋ ਦਾ ਪਿੰਡ...! ਪਛਾਣ ਈ ਨੀ ਹੋਇਆ ...ਨ੍ਹੇਰਾ ਇੰਨਾ

ਏ ... ਗੁਰਭਾਈ!

95