ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਆਨੰਦ ਤੇ ਮਰਦਾਨਾ ਬੈਠੇ ਹਨ। ਮੌਨ ਹੈ! ਆਨੰਦ ਗੌਰ ਨਾਲ ਮਰਦਾਨੇ

ਨੂੰ ਕਿਸਾਨੀ ਨਾਲ ਜੁੜੇ ਛੋਟੇ ਮੋਟੇ ਕੰਮ ਕਰਦੇ ਦੇਖ ਰਿਹਾ ਹੈ, ਤੇ ਡੂੰਘੇ

ਧਿਆਨ 'ਚ ਲਗਦਾ ਹੈ।)

ਮਰਦਾਨਾ: ਤੀਰਥਾਂ ਨੂੰ ਪਿੱਛੇ ਛੱਡ ਬਾਬਾ ਮੁੜ ਤਲਵੰਡੀ ਆ ਗਿਆ। ਰਾਏ

ਬੁਲਾਰ ਤਾਂ ਰਹੇ ਨਹੀਂ ਸੀ। ਸੁੰਨੀ ਹਵੇਲੀ ਦੌਲਤ ਖਾਂ ਦੇ ਫੜੇ ਜਾਣ ਦਾ

ਸੋਗ ਮਨਾਉਂਦੀ। ਧੀ ਵਿਆਹੀ ਸੀ ਨਾ ਇੱਥੇ! ਮੈਂ ਆਪਣੇ ਦਰਵਾਜ਼ਾ

ਮੂਹਰੇ ਸੀ (ਹੱਥ ਨਾਲ ਧੱਕਾ ਦਿੰਦਾ ਹੈ) ਹੱਥ ਲਾਂਦੇ ਈ ਖੁੱਲ

ਗਿਆ...ਥੱਲੜੇ ਪੱਲੇ ਝੜ ਗਏ ਸੀ।

(ਅੱਲਾ ਰੱਖੀ ਸਪਾਟ 'ਚ ਆਉਂਦੀ ਹੈ ਤੇ ਮਰਦਾਨੇ ਨੂੰ ਦੇਖ ਹੈਰਾਨ

ਰਹਿ ਜਾਂਦੀ ਹੈ। ਆਨੰਦ ਵੀ ਖੜਾ ਹੁੰਦਾ ਹੈ।)

ਅੱਲਾ ਰੱਖੀ: (ਜਿਵੇਂ ਸਾਹਮਣੇ ਮਰਦਾਨਾ ਖੜਾ ਹੈ।) ਸਦਕੇ ਮੀਰ ਜੀ ਹਾਜੀ ਹੋ

ਕੇ ਆਏ ਨੇ! (ਅੱਖਾਂ ਭਰ ਆਉਂਦੀਆਂ ਹਨ।)

ਮਰਦਾਨਾ: (ਆਨੰਦ ਵੱਲ ਮੁੜ ਕੇ) ਹੰਝੂ ਉਹ ਲਗਦੇ ਨਹੀਂ ਸਨ; ਕੋਈ ...ਪਾਵਨ

ਅੱਖਰ...ਉਹ ਦੀਆਂ ਅੱਖਾਂ 'ਚ ਕੰਬਦੇ ਰਹੇ...!

ਅੱਲਾ ਰੱਖੀ: ਮੇਰੇ ਲਈ ਕੀ ਲਿਆਏ ਓਂ?

ਮਰਦਾਨਾ: (ਆਨੰਦ ਨੂੰ) ਮੈਂ ਪੋਟਲੀ 'ਚੋਂ (ਰੁਬਾਬ ਦੇ ਨਾਲ ਬੰਨੀ ਲੀਰ 'ਚੋਂ

ਕਢਦਾ ਹੈ) ਮਾਲਾ ਕੱਢੀ... ਕਾਠ ਦੀ॥ ਤੇ ਉਹਦੇ ਗਲ ਪਾ ਦਿੱਤੀ।

(ਆਨੰਦ ਮਾਲਾ ਫੜਣ ਦਾ ਅਭਿਨੈ ਕਰਦਾ ਹੈ।)

ਅੱਲਾ ਰੱਖੀ: ਮਾਲਾ! (ਗਲ 'ਚ ਪਈ ਮਾਲਾ ਦੇਖਦੇ ਹੋਏ) ਤੇ... ਕਾਸਾ ਤਾਂ ਭੁੱਲ

ਈ ਗਏ..., ਹਾਜੀ ਜੀਓ!

(ਆਨੰਦ ਆਪਣੇ ਹੱਥ ਵੱਲ ਦੇਖਦਾ ਹੈ ਤੇ ਕਦੇ ਮੀਰਜ਼ਾਦੀ ਵੱਲ)

ਅੱਲਾ ਰੱਖੀ: (ਸਪਾਟ ਦੀ ਲਾਈਟ ਮੱਧਮ ਪੈਂਦੀ ਹੈ। ਕਾਸਾ ਤਾਂ ਭੁੱਲ ਈ ਗਏ

97