ਸਮੱਗਰੀ 'ਤੇ ਜਾਓ

ਪੰਨਾ:ਸਾਹਿਤਕ ਕਲੀਆਂ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

101/ਸਾਹਿਤਕ ਕਲੀਆਂ

ਗਗਰੀ ਨਾਗ ਤੇ

ਪ੍ਰਸ਼ਨ-
ਹੇ ਜਗਜੀਵਨ ਪਾਣੀਆਂ!
ਐਨਾ ਉੱਚਾ ਆਇ
ਕਿਉਂ ਐਥੇ ਹੈਂ ਟਿਕ ਗਿਆਂ
ਪਰਬਤ ਗੋਦ ਬਨਾਇ?
ਉੱਤਰ:-
ਮੈਲ ਜਗਤ ਦੀ ਧੋਂਵਦਾ
ਥੱਕ ਗਿਆਂ ਘਬਰਾਇ
ਸਾਹ ਕੱਢਾਂ ਬਹਿ ਏਸ ਥਾਂ
ਧੂੜੋਂ ਦੇ ਉੱਚਾ ਆਇ
'ਵੇਗ-ਮੂਲ' ਨੇ ਪਾਇਆ
ਸਾਨੂੰ ਹੈ ਵਿਚ ਵੇਗ;
'ਵੇਗ-ਪਿਆਂ ਨੂੰ ਕੌਣ ਹੈ
ਵੇਗੋਂ ਕੱਢ ਸਕੇ ਜੁ। ੧੪੭.


ਲੀਨ ਮਰਗ

ਦੋਹਾ- ਲੀਨ ਮਰਗ ਡਿੱਠਾ ਸਖੀ
ਸੁਹਜ ਸਾਦਗੀ ਲੀਨ।
ਜਿਉਂ ਜੋਬਨ ਮੁਗਧਾ ਵਿਖੇ,
ਜਿਉਂ ਰਸ ਕਵਿਤਾ ਚੀਨ। ੧੪੮.