ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਹਿਤਕ ਕਲੀਆਂ/106
ਉਸੀ 'ਜੀਵਨ ਕਣੀ' ਇਕ ਭੇਤ, ਭਾਈ!
ਦੁਆਲੇ ਆ ਜਿਦ੍ਹੇ ਜਗ ਘੁੰਮਿਆ ਈ।
ਪਵਨ ਪਾਣੀ ਧਰਤਿ ਗਰਮੀ ਤਿ ਚਾਨਣ
ਸਭੇ ਉਸ ਇਕ ਕਣੀ ਨੂੰ ਆਣ ਮਾਨਣ,
ਚੁਗਿਰਦੇ ਓਸ ਦੇ ਸਭ ਆਣ ਭੌਂਦੇ,
ਲਿਆ ਭੇਟਾ ਉਦ੍ਹੇ ਚਰਨਾਂ ਤੇ ਪੌਂਦੇ।
ਜਿਥੇ ਹੋ ਵਾਸ ਆ ਓਸੇ ਕਣੀ ਦਾ
ਸਦਾ ਜਾ ਦਾਸ ਓਸੇ ਦਾ ਬਣੀਂਦਾ।
ਕਣੀ ਜਦ ਤੀਕ ਹੈਵੇ ਵਿੱਚ ਵਸਦੀ
ਤਦੋਂ ਤਾਈਂ ਹੈ 'ਜਿੰਦੜੀ-ਲਾਸ' ਲਸਦੀ,
ਤਦੋਂ ਤਾਈਂ ਸਭੋ ਕੁਈ ਆਇ ਪਾਲੇ;
ਇ 'ਕੁਦਰਤ ਨੇਮ' ਹਨ ਕੁਦਰਤ ਦੇ ਚਾਲੇ।
ਜਦੋਂ ਜਿੰਦ ਦੀ ਕਣੀ ਨੇ ਰਾਹ ਲੀਤਾ,
ਜਦੋਂ ਜਿੰਦੜੀ ਨੇ ਖ਼ਾਲੀ ਖ਼ੋਲ ਕੀਤਾ,
ਤਦੋਂ ਫਿਰ ਕੌਣ ਆਕੇ ਪਾਲਦਾ ਹੈ?
ਜੁ ਸੀ ਪਾਲੇ ਸੋਈ ਫਿਰ ਘਾਲਦਾ ਹੈ।
ਉ ਪਾਲਣਹਾਰ ਘਾਲਣਹਾਰ ਬਣਦਾ
ਖਿਲਾਵਣਹਾਰ ਡੇਗਣਹਾਰ ਬਣਦਾ।
ਜੁ ਤੂੰ ਦੇਖੇਂ ਜ਼ਿਮੀਂ ਅਸਮਾਨ ਫਿਰਦਾ,
ਧਰਤ ਸੂਰਜ ਨਛੱਤਰ ਘੇਰ ਘਿਰਦਾ,
ਪਵਣ ਪਾਣੀ ਤੇ ਬਿਜਲੀ ਮਾਰ ਕਰਦੀ,