ਸਮੱਗਰੀ 'ਤੇ ਜਾਓ

ਪੰਨਾ:ਸਾਹਿਤਕ ਕਲੀਆਂ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਹਿਤਕ ਕਲੀਆਂ/118

ਸਮਾ ਸੰਝ ਸੀ ਸੋਹਿੰਦਾ
ਚੰਦ ਨਿਕਲਿਆ ਆਇ
ਛਬੀ ਅਰਸ਼ ਤੋਂ ਉੱਤਰੀ
ਲੈਕੇ ਹੋਰ ਸੁਹਾਉ।
ਚਿੱਟੀ ਚਿੱਟੀ ਚਾਂਦਨੀ
ਅੰਬਰ ਤੋਂ ਪਲਮਾਇ
ਵਿਚ ਅੰਬੇਰ ਦੇ ਪਸਰਦੀ
ਦੇ ਟਿਕਵਾਂ ਲਹਿਰਾਉ।
ਮਾਨੋਂ ਸਭ ਤੋਂ ਕੰਮੀਆਂ
ਉਡੀਆਂ ਪਰਸਨ ਚੰਦ
ਨੂਰ ਨੂਰ ਹੋ ਪਰਤੀਆਂ,
ਕਰਨ ਨੂਰ ਵਰਸਾਉ।
ਨਕਾ ਨਕੀ ਚੋਟੀਆਂ ਤਈਂ
ਸਾਰੀ ਦੂਨ ਵਿਚਾਲ
ਭਰੀ ਚਾਂਦਨੀ ਹੈ ਗਈ
ਮਾਵੀ, ਅਜੇ ਅਮਾਉ।
‘ਚਮਕ ਚਾਂਦੀਓ' ਚੁੱਕ ਕੇ
ਦਿਓ ਜਿ ਛਹਿਬਰ ਲਾਇ
‘ਚਮਕ-ਚਾਂਦਨੀ' ਦੇ ਰਹੀ
ਤਿਉਂ ਸੀਤਲ ਪਰਭਾਉ।
ਕਰਦੀ ਨੈਣਾਂ ਵਿੱਚ ਹੁਣ
ਬੇ-ਮਲੂਮ ਪਰਵੇਸ਼
ਟਿਕੀ ਜੁ ਜਾਪੇ ਚਾਂਦਨੀ,
ਟਿਕੀ ਨ, ਹੈ ਥਰਰਾਉ।
ਨੈਣਾਂ 'ਚੋਂ ਚਿਤਿ ਸਿੰਜਰੀ,
ਚੰਚਲਤਾ ਕਰ ਚੂਰ
ਚਿਤ ਚੁਰਾਇ ਚਾਂਦਨਿ ਰਹੀ
ਰਸ-ਛੁਹ ਅਪਨੀ ਲਾਉ।
ਰਸ ਰਸ ਨੈਣੀ, ਰਸ ਰਿਦੇ,
ਰਸ ਰਸ ਲੂੰ ਲੂੰ ਵਿੱਚ
ਅੰਦਰ ਬਾਹਰ ਪਸਰਿਆ
ਇਹ ਸੀਤਲ ਰਸ ਰਾਉ।
ਰਾਤ ਚਾਨਣੀ ਦੇ ਰਸਿਕ
ਤੱਕਣ ਜੇ ਇਹ ਰਾਤ,
‘ਸਰਦ-ਚਾਨਣੀ' ਕਹਿਣ ਇਸ,
ਚਾਨਣੀਆਂ ਦੀ ਰਾਉ।
ਚਿਤ ਚਕੋਰ ਇਸ ਚਾਂਦਨੀ
ਐਸਾ ਕਰਦੀ ਚਿੱਤ
ਨੱਚਣ ਕੁਹਕਣ ਵਿੱਸਰੇ,
ਤਕ ਬਝੱਕ ਰਹਿ ਜਾਉ।
ਰਿਖੀ ਜਿ ਵੇਦਕ ਸਮੇਂ ਦਾ
ਇਸ ਵੇਲੇ ਆ ਜਾਇ
‘ਨਮੋ-ਚੰਦਿਕਾ' ਕਹਿ ਗੁਮੇ,
ਉਸ਼ਾ ਸਤੋਤ੍ਰ ਭੁਲ ਜਾਉ,