ਸਮੱਗਰੀ 'ਤੇ ਜਾਓ

ਪੰਨਾ:ਸਾਹਿਤਕ ਕਲੀਆਂ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਹਿਤਕ ਕਲੀਆਂ/14

ਲਪਟ

ਕਦੇ ਚਮਨ ਦੇ ਸੁਹਣਿਆਂ ਕੂਲਿਆਂ 'ਚੋਂ,
ਸਹਿਜੇ ਤਿਲਕਕੇ ਮਿਲੇਂ ਤੂੰ ਆਣ ਪ੍ਯਾਰੀ!
ਕਦੇ ਖਿਸਕ ਕੇ ਸ਼ੀਸ਼ੇ ਅਤਾਰ ਵਿੱਚੋਂ,
ਆਪੇ ਆਣ ਮਿਲਦੀ, ਜਿੰਦ ਜਾਇ ਵਾਰੀ!
ਕਦੇ ਲਪਟ! ਤੂੰ ਵਿੱਚ ਨਸੀਮ ਰਲ ਕੇ,
ਕਿਤੋਂ ਅਗਮ ਤੋਂ ਆਣ ਲਪੇਟ ਮਾਰੀ।
ਚਹੇ ਕਿਤੋਂ, ਪਰ ਜਦੋਂ ਤੂੰ ਝਾਤ ਪਾਵੇਂ,
ਜਾਨ ਜਾਇ ਲਪੇਟ ਵਿਚ ਲਿਪਟ ਸਾਰੀ। ੧੦


ਲੋਹਾ ਤੇ ਫੌਲਾਦ

ਚੁੰਬਕ ਨੂੰ ਜਦ ਲੋਹਾ ਛੁਹਿਆ,
ਲੋਹਾ ਚੁੰਬਕ ਹੋਇਆ,
ਜਦ ਚੁੰਬਕ ਮਿਲੀ ਪਰੇ ਹਟ ਗਿਆ,
ਲੋਹੇ ਚੁੰਬਕ ਖੋਇਆ।
ਪਰ ਫੁਲਾਦ ਨੂੰ ਚੁੰਬਕ ਨੇ ਜਦ
ਛੋਹ ਆਪਣੀ ਦਿੱਤੀ
ਜੱਫਾ ਮਾਰ ਲਿਆ ਉਸ ਪੱਕਾ
ਰਖਿਆ ਵਿੱਚ ਸਮੋਇਆ। ੧੧.