ਸਮੱਗਰੀ 'ਤੇ ਜਾਓ

ਪੰਨਾ:ਸਾਹਿਤਕ ਕਲੀਆਂ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਹਿਤਕ ਕਲੀਆਂ/32

ਕਿਉਂ ਘੜਿਆ?

ਮੈਂ ਪੁਛਿਆ ਘੁਮਿਆਰ ਆਪਣੇ:
ਕਿਉਂ ਸਾਨੂੰ ਤੂੰ ਘੜਿਆ?
"ਨਾਂ ਪੁਛਿਆ ਨਾ ਗਿਛਿਆ ਪਹਿਲੋਂ,
"ਹੁਣ ਹੀ ਦੱਸ ਕੁਛ ਅੜਿਆ!”
“ਮੈਂ” ਬੋਲੀ ਧੁਰ ਅੰਦਰੋਂ ਮੇਰੀ:
"ਉਸ ਘੜਿਆ ਅਪਣਾ ਆਪਾ,
"ਤੂੰ ਸੈਂ ਕਿੱਥੇ? ਕੌਣ ਅਹੇਂ ਤੂੰ?
"ਚੁਪ ਰਹੁ! ਹਉਂ ਦੇ ਫੜਿਆ!” ੪੨


ਮੈਨਾਂ

ਕਾਲਾ ਵੇਸ, ਬਨਾਂ ਵਿਚ ਵਾਸਾ,
‘ਮੈਂ ਨਾਂ' ਮੈਨਾਂ ਜਪਦੀ,
ਗਾਵਣ, ਕੁਹਕਣ, ਸੂਰਤ ਵਾਲਾ
ਗੁਣ ਕੋਈ ਨਾ, ਛਪਦੀ;
ਜ਼ਾਲਮ ਪਰ ਸੱਈਆਦ ਓਸ ਨੂੰ
ਫੜ ਪਿੰਜਰੇ ਵਿਚ ਪਾਵੇ,
ਹਉਮੈ ਤ੍ਯਾਗ ਜੁ ਰਹਿਣ ਨਿਰਾਲੇ,
ਉਨ੍ਹਾਂ ਭੀ ਦੁਨੀਆਂ ਨਪਦੀ। ੪੩