ਸਮੱਗਰੀ 'ਤੇ ਜਾਓ

ਪੰਨਾ:ਸਾਹਿਤਕ ਕਲੀਆਂ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ-ਮਹਿਰਮ

ਕੋਇਲ ਨੂੰ ਅਜ ਨਿਉਤਾ ਘਲਿਆ,
ਆ ਸੰਗੀਤ ਸੁਣਾਵੇਗੀ,
ਮਜਲਸ ਸਾਡੀ ਰੰਗ ਭਰੇਗਾ,
ਦਿਲ ਝਰਨਾਟ ਛਿੜਾਵੇਗੀ।
ਕਾਂ ਕਾਂ ਕਰਦਾ ਕਾਉਂ ਆ ਗਿਆ,
'ਸ਼੍ਯਾਮ ਰੰਗ ਮੈਂ ਕੋਇਲ ਹਾਂ',
‘ਦਿਲ ਪੀੜੋਂ ਨਾ-ਮਹਿਰਮ'! ਤੇਰੀ
ਕਾਲੋਂ ਠੰਢ ਨ ਪਾਵੇਗੀ!'੪੮.


ਖ਼ਾਤਰ

ਚੰਬੇਲੀ ਦੇ ਫੁਲ ਨੂੰ:-
ਤੇਰੀ ਖ਼ਾਤਰ ਕਰਦੇ ਹਨ,
ਓਹ ਤੇਰੀ ਖ਼ਾਤਰ ਕਰਦੇ,
ਤਿੱਲੇ ਤਾਰ ਪੁਰੋਂਦੇ ਤੈਨੂੰ
ਸਿਰ ਸ਼ਾਹਾਂ ਦੇ ਧਰਦੇ।
ਚੰਬੇਲੀ ਦਾ ਜੁਆਬ:-
ਪੱਤੇ ਭਰੀ ਜੁ ਡਾਲ ਜਾਂਗਲੀ
ਸਿਰ ਉਸ ਦੇ ਸੁਖਿ ਵਸੀਏ,
ਆਪੇ ਵਿਚ ਖਿੜੀਏ, ਖੁਸ਼ ਰਹੀਏ,
ਇਸ ਖ਼ਾਤਰ ਤੋਂ ਡਰਦੇ। ੪੯.