ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਹਿਤਕ ਕਲੀਆਂ/48
ਚਿੱਚੜ ਤੇ ਵੱਛਾ
ਰਤ ਪੀਏ ਥਣ ਵਸਦਾ ਚਿੱਚੜ,
ਸਾਰ ਨ ਦੁਧ ਦੀ ਜਾਣੇ।
ਵੱਛਾ ਸਿਕਦਾ ਸਿਕਦਾ ਪਹੁੰਚਾ,
ਦੁਧ ਅੰਮ੍ਰਿਤ ਰਸ ਮਾਣੇ।
ਜੇਹੀ ਨੀਤ ਮੁਰਾਦ ਤਿਵੇਹੀ,
ਦੁਧ ਰਤ ਕੱਠੇ ਵਸਦੇ;
ਗੁਣ ਗਾਹਕ ਗੁਣ ਪਿਆ ਵਿਹਾਝੇ,
ਮੰਦਾ ਅਵਗੁਣ ਛਾਣੇ। ੭੫.
ਦੂਣੀ ਹੋਵੇ ਲੋਅ
ਚੰਦਾ ਗਲੀ ਖਲੋਤੀਆ!
ਅਵੇ ਹੇਠਾਂ ਨਾਂਹ ਖਲੋਅ!
ਹੇਠਾਂ ਚੰਦ ਖੜੋਤਿਆ!
ਤੇਰੀ ਮੱਧਮ ਪੈਂਦੀ ਲੋਅ।
ਕੋਠੇ ਆ ਜਾ ਸੁਹਣਿਆ!
ਮਾੜੀਏ ਚੜ੍ਹੀ ਖਲੋਅ;
ਜਗ ਨੂੰ ਹੋਵੇ ਰੌਸ਼ਨੀ,
ਤੇਰੀ ਦੂਣੀ ਹੋਵੇ ਲੋਅ। ੭੬.