ਸਮੱਗਰੀ 'ਤੇ ਜਾਓ

ਪੰਨਾ:ਸਾਹਿਤਕ ਕਲੀਆਂ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਹਿਤਕ ਕਲੀਆਂ/50

ਮੋਤੀ ਤੇ ਹਨੇਰੀ

ਰੌਂਸ ਉਤੇ ਚੜ੍ਹ ਬੈਠੀਆਂ, ਸਹੀਓ!
ਅੱਗੇ ਮੋਤੀ ਲਏ ਖਿਲਾਰ,
ਪ੍ਰੋਵਾਂ ਹਾਰ ਸਜਨ ਗਲ ਸੋਹੇ,
ਸਿਹਰਾ ਸੋਹੇ ਵਿਚ ਦਸਤਾਰ।
ਉਠੀ ਹਨੇਰੀ ਕਾਲੀ ਬੋਲੀ
ਚਲੀ ਉਡਾਂਦੀ ਗਰਦ ਗੁਬਾਰ,
ਮੋਤੀ ਬੀ ਉਸ ਰੇਤ ਜਾਣ ਕੇ
ਲਏ ਉੱਡਾ, ਕਰ ਦਿੱਤੇ ਪਾਰ। ੭੯.


ਉੱਡਣ ਦਾ ਤਾਣ

ਚੁੰਝ ਨਾਲ ਚੋਗਾ ਚੁਣ ਚਿੜੀਆਂ
ਤੇਰੇ ਮੂੰਹ ਵਿਚ ਪਾਇਆ,
ਚੋਗੇ ਨਾਲ ਉਨ੍ਹਾਂ ਨੇ ਤੈਂ ਵਿਚ
ਤਾਣ ਉੱਡਣ ਦਾ ਲਾਇਆ,
ਖੰਭ ਹੀਨਾਂ ਵਿਚ ਬੈਠ ਤੁਧੇ ਨੇ
ਕਿਉਂ ਰਿੜ੍ਹਨਾ ਸਿਖ ਲੀਤਾ?
ਉੱਡਣ ਤਾਣ ਅਜੇ ਤੈਂ ਅੰਦਰ
ਚਹੀਏ ਉਨੂੰ ਜਗਾਇਆ। ੮੦.