ਸਮੱਗਰੀ 'ਤੇ ਜਾਓ

ਪੰਨਾ:ਸਾਹਿਤਕ ਕਲੀਆਂ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

55/ਸਾਹਿਤਕ ਕਲੀਆਂ

ਜ਼ਹਿਰੀਲੇ ਫੁੱਲ

ਵਿਸਧਰ[1] ਸੁਹਣੇ ਫੁੱਲ
‘ਵਿਸ', ‘ਵਿਸਮਯ 'ਰਸ' ਧਾਰਦੇ,
ਤੱਕਿਆਂ ‘ਵਿਸਮਯ'[2] ਲਾਣ,
ਚੱਖ੍ਯਾਂ ‘ਵਿਸ' ਹਨ ਚਾੜ੍ਹਦੇ। ੯੦.


ਚਾਰ ਕੰਮਾਂ ਦਾ ਸੰਗਮ

ਜੇ ਕੰਮ ਜਹੁਰੀ ਦਾ ਦੇਣਾ ਸੀ ਤਾਂ (ਉਸ ਦੇ ਨਾਲ)
ਮੈਂ ਸਾਂਈਆਂ!
ਜੜੇਏ ਦਾ ਸੀ ਕਿਉਂ ਦਿੱਤਾ?
ਜੇ ਜੜੀਏ ਦਾ ਸੀ ਦੇਣਾ ਤੂੰ, ਹੇ ਮੈਂ ਸਾਈਆਂ!
ਸੁਨਾਰੇ ਦਾ ਸੀ ਕਿਉਂ ਦਿੱਤਾ?
ਸੁਨਾਰੇ ਦਾ ਜਿ ਦੇਣਾ ਸੀ ਤਾਂ, ਮੈਂ ਸਾਂਈਆਂ!
ਲੁਹਾਰਾ ਕੰਮ ਕਿਉਂ ਦਿੱਤਾ?
ਜੋ ਦਿੱਤਾ, ਵਾਹ ਵਾਹ ਸੁਹਣਾ, ਹੇ ਮੈਂ ਸਾਂਈਆਂ!
ਨਿਬਾਹ ਲਿੱਤਾ ਜੋ ਤੂੰ ਦਿੱਤਾ,
ਭੁਲਾਵੀਂ ਨਾ ਤੂੰ ਮੈਂ ਤਾਈਂ, ਮੇਰੇ ਸਾਈਆਂ!
ਨ ਮੈਂ ਭੁੱਲਾਂ ਹੋ ਦੋ-ਚਿੱਤਾ। ੯੧.


————————

  1. ਜ਼ਹਿਰੀਲੇ, ਵਿਹੁਲੇ।
  2. ਵਿਸਮਾਦ ਲਾ ਦਿੰਦੇ ਹਨ, ਵੇਖਣ ਨੂੰ ਐਸੇ ਸੁੰਦਰ ਹਨ।