ਸਮੱਗਰੀ 'ਤੇ ਜਾਓ

ਪੰਨਾ:ਸਾਹਿਤਕ ਕਲੀਆਂ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

57/ਸਾਹਿਤਕ ਕਲੀਆਂ

ਜਿੰਦ ਤੇ ਸਰੀਰ

ਤੇਰੀ ਦੇਹ ਮਡੋਲੀ, ਸੁਹਣਿਆ!
ਤੂੰ ਛਡ ਜਾਣੀ ਸਪ ਕੁੰਜ ਜਿਉਂ।
ਪਰ ਜਦ ਤਕ ਵਸਨੈਂ ਏਸ ਵਿਚ
ਰਖ ਇਸਨੂੰ ਸ੍ਵਸਥ ਸੁਰੰਗ ਸਿਉਂ।
ਇਹ ਇਕ ਮਿਕ ਹੋਕੇ ਵਰਤਦੇ
ਦੁਖ ਸਾਂਝੇ ‘ਜਿੰਦ' 'ਸਰੀਰ' ਦੇ;
ਤੂੰ ਦੇਹ ਨਹੀਂ ਪਰ ਦੇਵਤੇ
ਇਸ ਦੇਹੀ ਦੀ ਕਰਦੇ ਮੰਗ ਕਿਉਂ? ੯੪.


ਜਿੰਦ ਤੁਲੇ ਜਿੰਦ ਨਾਲ

ਚੜ੍ਹੀ 'ਸੁੰਦਰੀ' ਤੋਲਨੀ[1]
ਦੇਣ ਲਈ ਤੁਲਦਾਨ,
ਖਾਲੀ ਛਾਬੇ[2] ਲਗ ਗਿਆ
‘ਸੁੰਦਰ' ਜੀ ਦਾ ਧ੍ਯਾਨ,
ਪਲੜੇ ਪੂਰੇ ਤੁਲ ਰਹੇ,
ਹੋ ਰਹੇ ਲੋਕ ਹਰਾਨ:
ਜਿੰਦ ਤੁਲੇ ਜਿੰਦ ਨਾਲ ਹੈ,
ਜਿੰਦ ਦਏ ਜੀਅਦਾਨ। ੯੫.


————————

  1. ਤੱਕੜੀ ਉਤੇ।
  2. ਪਲੜੇ।