ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਹਿਤਕ ਕਲੀਆਂ/60
ਰਜ਼ਾਈ ਇਨਸਾਨ ਨੂੰ
ਨਾ ਮੈਂ ਨਿੱਘੀ, ਨਾ ਮੈਂ ਤੱਤੀ,
ਨਾ ਮੈਂ ਠੰਢੀ ਠਾਰ,
ਤੂੰ ਨਿੱਘਾ, ਨਿੱਘਾਂ ਦਾ ਸਾਂਈਂ,
ਨਿੱਘਾਂ ਦਾ ਦਾਤਾਰ।
ਜੇ ਤੂੰ ਮੈਨੂੰ ਅੰਗ ਲਗਾਵੇਂ
ਤਾਂ ਮੈਂ ਨਿੱਘੀ ਹੋਵਾਂ,
ਨਿੱਘਿਆਂ ਕਰਾਂ, ਦਿਆਂ ਪਰ ਤੈਨੂੰ
ਤੇਰੀ ਦਾਤ ਸੰਮ੍ਵਾਰ। ੧੦੦.
ਸੰਗੀਤਕ ਠੰਢ
ਲਾਲੀ:- ਲਬ ਯਾਕੂਤ ਤੁਧੇ ਦੇ ਦਿੱਸਣ
ਤ੍ਰੇਹਾਂ ਵਾਲੇ, ਪ੍ਯਾਰੇ?
ਕੀ ਪੀਓਗੇ, ਸ਼ਰਬਤ ਮਿੱਠੇ,
ਅਰਕ ਗੁਲਾਬ ਸੁਆਰੇ?
ਕਿਉੜਾ, ਬੇਦਮੁਸ਼ਕ ਕਿ ਸੰਦਲ
ਬਰਫੀਂ ਰਖ ਰਖ ਠਾਰੇ?
ਲਾਲ:- ਲਬਾਂ ਤਿਹਾਇਆਂ ਨੂੰ, ਸੁਣ ਸਜਨੀ
ਸੰਗੀਤਕ ਰਸ ਠਾਰੇ। ੧੦੧.