ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਹਿਤਕ ਕਲੀਆਂ/70
ਕਾਹ ਕੁਆਰੀ
(Maiden's Hair Fern)
ਵਾਹ ਵਾ ਤੇਰੇ ਲੰਮੇ ਲੰਮੇ
ਕਾਲੇ ਕਾਲੇ ਵਾਲ!
ਪ੍ਰੋਤੇ ਪਏ ਪੰਨਿਆਂ ਦੇ
ਸਾਵੇ ਪੱਤਾਂ ਨਾਲ;
ਲਟਕਨ ਲਟਬਾਉਰੇ
ਲਡਿੱਕਿਆਂ ਦੇ ਹਾਲ।
ਬੁੱਢੀ ਨਹੀਂ ਜੁਆਨ ਨਹਿ,
ਸਦਾ ਦਿੱਸੇਂ ਬਾਲ,
ਕੁਆਰ ਗੋਦ ਖੇਲੇਂ ਮਨੋਂ
ਪਰਨੀ ਕੁਆਰ ਨਾਲ,
ਹਰੀ ਭਰੀ ਹਰੀ ਭਰੀ
ਖੇਡੇਂ ਪੌਣ ਨਾਲ,
ਇੱਕੋ ਰੰਗ, ਇੱਕੋ ਰੂਪ,
ਸਾਵੀ ਸਾਰਾ ਸਾਲ।
ਹਰੀ ਭਰੀ, ਹਰੀ ਭਰੀ
ਸਾਵੀ ਸਾਰਾ ਸਾਲ।੧੨੦.